07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਜੀਤਵਾਲ ਕਾਲਜ ਵਿਖੇ ਸਿਨਰਜੀ ਯੂਥ ਆਰਗੇਨਾਈਜ਼ੇਸ਼ਨ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਅਜੀਤਵਾਲ, 24 ਫਰਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਐਨ.ਸੀ.ਸੀ. ਕਮਾਂਡਿੰਗ ਅਫ਼ਸਰ ਫੈਜਨ ਜ਼ਹੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਨਰਜੀ ਯੂਥ ਆਰਗੇਨਾਈਜ਼ੇਸ਼ਨ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਰਾਜ ਕੁਮਾਰ ਗੁਪਤਾ ਨੇ ਸਿਨਰਜੀ ਸੰਸਥਾਨ ਦੀਆਂ ਅਹਿਮ ਭੂਮਿਕਾਵਾਂ ਦੱਸਦਿਆਂ ਕਿਹਾ ਕਿ ਇਸ ਨਾਲ ਇਕੱਠੇ ਹੋ ਕੇ ਕੰਮ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਿਨਰਜੀ ਦਾ ਮਤਲਬ ਭਾਈਚਾਰੇ ਦੀ ਏਕਤਾ ਅਤੇ ਸਾਂਝੇ ਯਤਨਾਂ ਰਾਹੀਂ ਸਿੱਖਿਆ, ਸੇਵਾ ਅਤੇ ਸ਼ਕਤੀਕਰਨ 'ਤੇ ਜੋਰ ਦੇਣ ਦੀ ਇੱਕ ਕੋਸ਼ਿਸ਼ ਹੈ | ਪ੍ਰੋਗਰਾਮ ਅਫ਼ਸਰ, ਸੀ.ਟੀ.ਓ. ਹਰਮੇਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਆਤਮ ਨਿਰਭਰ ਹੋਣ ਲਈ ਘਰ-ਘਰ ਕੰਮ ਸ਼ੁਰੂ ਕਰਨ ਬਾਰੇ ਉਤਸ਼ਾਹਿਤ ਕਰਨਾ ਹੈ | ਸੈਮੀਨਾਰ ਦੌਰਾਨ ਸੰਸਥਾਵਾਂ ਦੇ ਸਮੂਹ ਸਟਾਫ਼ ਸਮੇਤ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਕਾਏ ਠੀਕ ਨਾ ਕੀਤੇ ਗਏ ਤਾਂ 7 ਮਾਰਚ ਨੂੰ ਬੈਂਕ ਅੱਗੇ ਦੇਵਾਂਗੇ ਰੋਸ ਧਰਨਾ- ਪੈਨਸ਼ਨਰ ਆਗੂ <br/> ਅਗਲੀ ਖ਼ਬਰ ਸ਼ੁਕਦੇਵਾ ਕ੍ਰਿਸ਼ਨਾ ਕਾਲਜ 'ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ
Ad Position 24