07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ਼ੁਕਦੇਵਾ ਕ੍ਰਿਸ਼ਨਾ ਕਾਲਜ 'ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-02-2026
ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ (ਮੋਗਾ) ਵਿਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੋਨਿਕਾ ਵਰਮਾ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪੰਜਾਬੀ ਇਕ ਅਜਿਹੀ ਭਾਸ਼ਾ ਹੈ, ਜੋ ਕਿਸੇ ਵੀ ਭਾਸ਼ਾ ਨੂੰ ਆਪਣੇ ਅੰਦਰ ਸਮੋਣ ਦੀ ਤਾਕਤ ਰੱਖਦੀ ਹੈ | ਮਾਂ ਬੋਲੀ ਪੰਜਾਬੀ ਸਮੂਹ ਪੰਜਾਬੀਆਂ ਨੂੰ ਏਕਤਾ ਦੀ ਡੋਰ ਵਿਚ ਪਰੋਂਦੀ ਹੈ | ਇਹ ਸਤਿਗੁਰਾਂ, ਸੂਫ਼ੀਆਂ ਤੇ ਕਿੱਸਾਕਾਰਾਂ ਦੀ ਬੋਲੀ ਹੈ | ਇਸ ਦਾ ਸ਼ੁਮਾਰ ਦੁਨੀਆਂ ਦੀਆਂ 10 ਵੱਡੀਆਂ ਬੋਲੀਆਂ ਵਿਚ ਹੁੰਦਾ ਹੈ | ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ | ਵਿਸ਼ਵ ਭਰ ਵਿਚ ਇਸ ਦਿਨ ਦੀ ਬੜੀ ਮਹਾਨਤਾ ਹੈ | ਦੁਨੀਆਂ ਵਿਚ ਲਗਭਗ ਸੱਤ ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਭਾਰਤ 'ਚ ਵੀ ਮੁੱਖ ਤੌਰ 'ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਇਸ ਮੌਕੇ ਵਿਦਿਆਰਥੀਆਂ ਦੁਆਰਾ ਪੰਜਾਬੀ ਸਭਿਆਚਾਰ ਦੀ ਮਹਾਨਤਾ ਨੂੰ ਉਜਾਗਰ ਕਰਦੇ ਹੋਏ ਪੰਜਾਬੀ ਪਕਵਾਨ ਮੱਕੀ ਦੀ ਰੋਟੀ ਅਤੇ ਸਰੋਂ੍ਹ ਦਾ ਸਾਗ ਬਣਾਏ ਗਏ ਅਤੇ ਮਾਂ ਬੋਲੀ ਨੂੰ ਸਮਰਪਿਤ ਭਾਸ਼ਣ, ਗੀਤਾ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਇਹ ਸੁਨੇਹਾ ਦਿੱਤਾ ਗਿਆ ਕਿ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਬਹੁਤ ਮਹਾਨ ਹੈ, ਸਾਨੰੂ ਪੰਜਾਬੀ ਬੋਲਣ ਤੇ ਲਿਖਣ ਵਿਚ ਕਦੇ ਵੀ ਸ਼ਰਮ ਮਹਿਸੂਸ ਨਹੀ ਕਰਨੀ ਚਾਹੀਦੀ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਪੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਮੋਨਿਕਾ ਵਰਮਾ ਤੋ ਇਲਾਵਾ ਕਾਲਜ ਦੇ ਚੇਅਰਮੈਨ ਡਾ. ਅਸ਼ੋਕ ਗਰਗ, ਡਾਇਰੈਕਟਰ ਸੁਧੀਰ ਗਰਗ, ਜਨਰਲ ਸੈਕਟਰੀ ਡਾ. ਨੀਨਾ ਗਰਗ, ਸੈਕਟਰੀ ਡਾ. ਰਾਘਵ ਗਰਗ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਸਿਨਰਜੀ ਯੂਥ ਆਰਗੇਨਾਈਜ਼ੇਸ਼ਨ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24