ਕਿਸ਼ਨਪੁਰਾ ਕਲਾਂ, 24 ਫਰਵਰੀ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)- ਕਸਬਾ ਕਿਸ਼ਨਪੁਰਾ ਕਲਾਂ ਦੇ ਸਤਿੰਦਰਪਾਲ ਸਿੰਘ ਮਾਨ ਦੇ ਪਿਤਾ ਜਗਤਾਰ ਸਿੰਘ ਮਾਨ ਨਮਿਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਹੋਈ ¢ ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ¢ ਸਟੇਜ ਦਾ ਸੰਚਾਲਨ ਕਰਦਿਆਂ ਡਾ. ਵਰਿੰਦਰਪਾਲ ਸਿੰਘ ਅਤੇ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਆਪਣੇ ਚੰਗੇ ਸੰਬੰਧਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ, ਉੱਥੇ ਕਿਹਾ ਕਿ ਮਿਹਨਤੀ ਨੌਜਵਾਨ ਸਤਿੰਦਰਪਾਲ ਸਿੰਘ ਮਾਨ ਤੇ ਹੋਰਾਂ ਪਰਿਵਾਰਕ ਮੈਂਬਰਾਂ ਨਾਲ ਅਤੁੱਟ ਰਿਸ਼ਤਾ ਬਣਿਆ ਰਹੇਗਾ ਤੇ ਪਹਿਲਾਂ ਦੀ ਤਰ੍ਹਾਂ ਹਰੇਕ ਦੁੱਖ ਸੁੱਖ ਵਿਚ ਨਾਲ ਖੜ੍ਹੇ ਹਾਂ ¢ ਉਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਮਾਨ ਪਰਿਵਾਰ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ¢ ਅੰਤ 'ਚ ਪ੍ਰਧਾਨ ਸੋਹਣ ਸਿੰਘ ਖੇਲਾ ਅਤੇ ਡਾ. ਵਰਿੰਦਰਪਾਲ ਸਿੰਘ ਵਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ¢ ਇਸ ਮੌਕੇ ਬਲਵੰਤ ਸਿੰਘ ਰਾਮੂੰਵਾਲੀਆ, ਕਿਸਾਨ ਯੂਨੀਅਨ ਤੇ ਹੋਰ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ ¢ ਰਾਜਨੀਤੀ ਦੇ ਚੰਗੇ ਖਿਡਾਰੀ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਦੀ ਪਤਨੀ ਰਾਜਿੰਦਰ ਕੌਰ ਮਾਨ, ਪੁੱਤਰ ਸਤਿੰਦਰਪਾਲ ਸਿੰਘ ਸਮੂਹ ਮਾਨ ਪਰਿਵਾਰ ਵਲੋਂ ਆਪਣੇ ਪਿਤਾ ਨਮਿਤ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਮਾਇਆ ਦਾਨ ਕੀਤੀ ਗਈ¢ ਮਾਨ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਵਾਲਿਆਂ 'ਚ ਉਦਾਸੀਨ ਡੇਰਾ ਦੇ ਮੁੱਖ ਸੇਵਾਦਾਰ ਮਹੰਤ ਬਲਵਿੰਦਰ ਦਾਸ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਰਪੰਚ ਪਿ੍ੰਸ ਚਾਵਲਾ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਰਵੀ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਕਮੇਟੀ ਮੈਂਬਰ, ਬਿੰਦਰ ਮਨੀਲਾ, ਉੱਘੇ ਸਮਾਜ ਸੇਵੀ ਡਾ. ਗੁਰਪ੍ਰੀਤ ਸਿੰਘ ਢਿੱਲੋਂ, ਮਲਕੀਤ ਬਾਵਾ, ਨਵਦੀਪ ਬਾਵਾ ਆੜ੍ਹਤੀਆ, ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੋਤੀ ਲਾਲ ਆੜ੍ਹਤੀਆ, ਸੰਦੀਪ ਕੁਮਾਰ ਐਲ. ਆਈ. ਸੀ., ਸੁਖਵਿੰਦਰ ਸਿੰਘ ਫੌਜੀ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਮਹਿੰਦਰ ਸਿੰਘ ਮਾਨ, ਸਾਬਕਾ ਸਰਪੰਚ ਕਰਨੈਲ ਸਿੰਘ, ਸਾਬਕਾ ਸਰਪੰਚ ਹਰਿੰਦਰ ਕੌਰ ਮਾਨ, ਸਾਬਕਾ ਸਰਪੰਚ ਜਸਮਤ ਸਿੰਘ, ਪ੍ਰਧਾਨ ਮੇਹਰ ਸਿੰਘ, ਪ੍ਰਧਾਨ ਅਜਮੇਰ ਸਿੰਘ ਮਾਨ, ਹਰਜਿੰਦਰ ਸਿੰਘ ਔਲਖ, ਰੇਸ਼ਮ ਸਿੰਘ ਔਲਖ, ਰੂਬਲ ਮਾਨ, ਪੰਚ ਬਾਈ ਛਿੰਦਰ, ਸਮਾਜ ਸੇਵੀ ਜਗਤਾਰ ਸਿੰਘ ਬਾਬਾ, ਜਰਨੈਲ ਸਿੰਘ ਸੈਣੀ, ਮਨਤੇਜ ਸਿੰਘ ਮਾਨ ਕੈਨੇਡਾ, ਨਿਸ਼ਾਨ ਗੋਲੀ, ਅਜੀਤ ਸਿੰਘ ਸਾਗੂ, ਬਲਵਿੰਦਰ ਸੀਮਿੰਟ ਸਟੋਰ, ਧਰਮਿੰਦਰ ਸਿੰਘ ਸਿੱਧੂ, ਜਰਨੈਲ ਸਿੰਘ ਗੁਗਲਾ, ਸੀਰਾ ਪੂਨੀਆ, ਡਾ. ਲਖਵੀਰ ਸਿੰਘ ਸ਼ਾਹਕੋਟੀਆ, ਨੰਬਰਦਾਰ ਅਤਿੰਦਰ ਮਾਨ, ਡਾ. ਮਲਕ, ਜੇ. ਈ. ਜਸਪਾਲ ਸਿੰਘ ਪਾਵਰ ਕਾਮ, ਨੰਬਰਦਾਰ ਗੁਰਮੀਤ ਸਿੰਘ ਮਾਨ, ਮਾ. ਸੁਖਦੇਵ ਸਿੰਘ ਸਿੱਧੂ, ਰਾਜਾ ਨਵਦੇਵ ਸਿੰਘ ਮਾਨ, ਮਾ. ਗੁਰਮੇਲ ਸਿੰਘ ਅਜੀਤਵਾਲ, ਸੁਰੇਸ਼ ਕੁਮਾਰ ਆੜ੍ਹਤੀਆ ਸਿੱਧਵਾਂ ਬੇਟ, ਪ੍ਰਧਾਨ ਸਤਪਾਲ ਸਿੰਘ ਲਾਡੀ, ਨੰਬਰਦਾਰ ਬਲਵੀਰ ਸਿੰਘ ਦਾਨੂੰਵਾਲ ਸੁਖਵਿੰਦਰ ਸਿੰਘ ਵੜੈਚ, ਹਿੰਦਾ ਮਾਨ, ਰਾਜਿੰਦਰ ਸਿੰਘ ਬਿੰਦਰ, ਦਰਸ਼ਨ ਸਿੰਘ ਮਾਨ, ਰਾਜਨ ਸੁਨਿਆਰਾ, ਡਾ. ਸੁਖਜਿੰਦਰ ਸਿੰਘ, ਲਾਲ ਚੰਦ ਪਟਵਾਰੀ, ਨਰਿੰਦਰ ਸਿਆਲ ਆੜ੍ਹਤੀਆ, ਦਰਸ਼ਨ ਸਿੰਘ ਇਯਾਲੀ, ਟੀਟੂ ਚਾਵਲਾ, ਪ੍ਰੇਮ ਸਿੰਘ ਕੈਨੇਡਾ, ਅਮਰਜੀਤ ਅੰਬਾ, ਬਲਵੀਰ ਸਿੰਘ ਮਾਨ ਕੈਨੇਡਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਸਰਪੰਚ-ਪੰਚ, ਰਿਸ਼ਤੇਦਾਰ, ਸਾਕ ਸਬੰਧੀ ਹਾਜ਼ਰ ਸਨ |