07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਰਣੀਆਂ ਵਲੋਂ ਕੈਨੇਡਾ ਤੋਂ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਅਤੇ ਅਵਤਾਰ ਸਿੰਘ ਰਾਜਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-02-2026
ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਕੌਮੀ ਡੈਲੀਗੇਟ ਦਵਿੰਦਰ ਸਿੰਘ ਰਣੀਆਂ ਵਲੋਂ ਮੋਗਾ ਜ਼ਿਲੇ੍ਹ ਨਾਲ ਸੰਬੰਧਿਤ ਕੈਨੇਡਾ ਦੇ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਅਤੇ ਐਬਟਸਫੋਰਡ ਲੈਂਗਲੇ ਬੀ.ਸੀ. ਤੋਂ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਲਈ ਆਪਣੇ ਗ੍ਰਹਿ ਕਰਤਾਰ ਨਗਰ ਮੋਗਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਪੰਜਾਬ ਸਰਕਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਅਤੇ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਦੇ ਪਿਤਾ ਅਵਤਾਰ ਸਿੰਘ ਰਾਜਾ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਦਵਿੰਦਰ ਸਿੰਘ ਰਣੀਆਂ ਨੇ ਕਿਹਾ ਕਿ ਮੋਗਾ ਜ਼ਿਲੇ੍ਹ ਨੂੰ ਇਹ ਵੱਡਾ ਮਾਣ ਮਿਲਿਆ ਹੈ ਕਿ ਮੋਗਾ ਜ਼ਿਲੇ੍ਹ ਨਾਲ ਸਮਬੰਧਿਤ ਕੈਨੇਡਾ ਦੀ ਸਰਕਾਰ ਵਿਚ ਤਿੰਨ ਮੈਂਬਰ ਪਾਰਲੀਮੈਂਟ ਬਣੇ ਹਨ ਜੋ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ | ਇਸ ਮੌਕੇ ਮੈਂਬਰ ਪਾਰਲੀਮੈਂਟ ਕੈਨੇਡਾ ਅਮਨਪ੍ਰੀਤ ਸਿੰਘ ਗਿੱਲ ਅਤੇ ਸੁਖਮਨ ਗਿੱਲ ਦੇ ਪਿਤਾ ਅਵਤਾਰ ਸਿੰਘ ਰਾਜਾ ਨੇ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਵੱਸਦੇ ਪੰਜਾਬੀ ਵੀ ਕਈ ਮੁਸ਼ਕਿਲਾਂ ਦੇ ਸ਼ਿਕਾਰ ਹਨ ਪਰ ਉਹ ਬਤੌਰ ਮੈਂਬਰ ਪਾਰਲੀਮੈਂਟ ਹੁੰਦਿਆਂ ਪੰਜਾਬੀ ਭਾਈਚਾਰੇ ਲਈ ਇਕ ਸਾਂਝੇ ਮੰਚ 'ਤੇ ਖੜ੍ਹੇ ਹੋ ਕੇ ਕੰਮ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਰਣੀਆਂ ਕੈਨੇਡਾ, ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ, ਰਵਿੰਦਰ ਸਿੰਘ ਰਣੀਆਂ, ਲੱਕੀ ਗਿੱਲ, ਅਵਤਾਰ ਸਿੰਘ ਜਲਾਲਾਬਾਦੀ, ਰਛਪਾਲ ਸਿੰਘ ਪਟਵਾਰੀ, ਸੁਖਜਿੰਦਰ ਸਿੰਘ ਕਾਕਾ ਬਲਖੰਡੀ ਪ੍ਰਧਾਨ ਪੈਟਰੋਲ ਪੰਪ ਯੂਨੀਅਨ, ਗੁਰਚਰਨ ਸਿੰਘ ਸਿੰਘਾ ਵਾਲਾ, ਗੁਰਮੇਲ ਸਿੰਘ ਡਗਰੂ, ਇਕਬਾਲ ਸਿੰਘ ਡਗਰੂ, ਸੁਰਜੀਤ ਸਿੰਘ ਨੰਬਰਦਾਰ ਲੰਢੇਕੇ, ਟੋਨੀ ਗਿੱਲ, ਗੁਰਜੰਟ ਸਿੰਘ ਚਾਹਲ ਧਰਮਕੋਟ, ਨਿਰਮਲ ਸਿੰਘ ਰਣੀਆਂ, ਗੋਰਾ ਗਿੱਲ ਮੋਗਾ, ਰਾਜਾ ਧਾਲੀਵਾਲ, ਅਜਮੇਰ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਰਾਜੂ ਰਣੀਆਂ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਸਟ ਚੁਆਇਸ ਸੈਂਟਰ ਦੇ ਵਿਦਿਆਰਥੀ ਨੇ ਪੀ.ਟੀ.ਈ. 'ਚ ਪ੍ਰਾਪਤ ਕੀਤੇ 69 ਬੈਂਡ <br/> ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਸੰਬੰਧੀ ਰੁਪਿੰਦਰ ਰਾਜੂ ਸਮਰਾ ਵਲੋਂ ਵਰਕਰਾਂ ਨਾਲ ਮੀਟਿੰਗ <br/>
Ad Position 24