ਬਾਘਾ ਪੁਰਾਣਾ, 24 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਆਇਲਟਸ ਸੈਂਟਰ ਦੇ ਹੱਬ ਵਜੋਂ ਜਾਣੀ ਜਾਂਦੀ ਸੰਸਥਾ ਫਸਟ ਚੁਆਇਸ ਆਇਲਟਸ ਸੈਂਟਰ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਇਸ ਮੌਕੇ ਸੰਸਥਾ ਚੇਅਰਮੈਨ ਗੁਰਪਿਆਰ ਸਿੰਘ ਗਿੱਲ ਸਮਾਧ ਭਾਈ ਨੇ ਦੱਸਿਆ ਕਿ ਸੰਸਥਾ ਵਲੋਂ ਆਧੁਨਿਕ ਤਰੀਕੇ ਨਾਲ ਕਰਵਾਈ ਮਿਹਨਤ ਸਦਕਾ ਸੂਰਜ ਅਰੋੜਾ ਪੁੱਤਰ ਸੰਦੀਪ ਕੁਮਾਰ ਵਾਸੀ ਮਾੜੀ ਮੁਸਤਫਾ ਨੇ ਪੀ.ਟੀ.ਈ. ਦੇ ਨਤੀਜੇ 'ਚ ਲਿਸਨਿੰਗ 'ਚੋਂ 68 ਬੈਂਡ ਸਕੋਰ, ਰੀਡਿੰਗ 'ਚੋਂ 66 ਬੈਂਡ ਸਕੋਰ, ਰਾਈਟਿੰਗ 'ਚੋਂ 64 ਬੈਂਡ ਸਕੋਰ, ਸਪੀਕਿੰਗ 'ਚੋਂ 66 ਬੈਂਡ ਸਕੋਰ ਅਤੇ ਓਵਰਆਲ 69 ਬੈਂਡ ਸਕੋਰ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਗੁਰਪਿਆਰ ਗਿੱਲ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਲੰਮੇ ਤਜਰਬੇ ਤਹਿਤ ਲਗਾਤਾਰ ਵਿਦਿਆਰਥੀ ਫਸਟ ਚੁਆਇਸ ਆਇਲਟਸ ਸੈਂਟਰ ਬਾਘਾ ਪੁਰਾਣਾ ਤੋਂ ਕੋਚਿੰਗ ਲੈ ਕੇ ਮਨ ਚਾਹੇ ਬੈਂਡ ਸਕੋਰ ਪ੍ਰਾਪਤ ਕਰਕੇ ਆਪਣਾ ਭਵਿੱਖ ਸੁਨਹਿਰੀ ਬਣਾ ਰਹੇ ਹਨ |