07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮਸੀਤਾਂ ਿਲੰਕ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 25-02-2026
ਪਿੰਡਾਂ ਦੀ ਚਿਰੋਕਣੀ ਮੰਗ ਹੋਈ ਪੂਰੀ-ਆਗੂ
ਕੋਟ ਈਸੇ ਖਾਂ, 24 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋ ਮਸੀਤਾਂ ਵੱਲ ਨਿਕਲਦੀ ਿਲੰਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਲਈ ਨਾਨਕਸਰ ਠਾਠ ਮਸੀਤਾਂ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਦੀ ਹਾਜ਼ਰੀ ਵਿਚ ਆਸ ਪਾਸ ਦੇ ਪਿੰਡਾਂ ਦੇ ਸਰਪੰਚਾਂ, ਸੀਨੀਅਰ ਆਪ ਆਗੂਆਂ ਵਲੋਂ ਇਕੱਤਰਤਾ ਦੌਰਾਨ ਕੰਮ ਦੀ ਸ਼ੁਰੂਆਤ ਸਮੇਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਆਪ ਬਲਾਕ ਪ੍ਰਧਾਨ ਤੇ ਸਰਪੰਚ ਅਮਨਿੰਦਰ ਸਿੰਘ ਅਮਨ ਕਾਦਰ ਵਾਲਾ, ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ, ਸਤਵੰਤ ਸਿੰਘ ਭੋਲਾ ਸਰਪੰਚ ਪ੍ਰੀਤਮ ਨਗਰ, ਗੁਰਪ੍ਰੀਤ ਸਿੰਘ ਸਰਪੰਚ ਕਿਸ਼ਨਪੁਰਾ ਸੈਦ ਆਦਿ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸੜਕ ਦੀ ਚੌੜਾਈ ਵੀ ਘੱਟ ਸੀ ਤੇ ਨਵ ਨਿਰਮਾਣ ਲਈ ਇਸ ਇਲਾਕੇ ਵੱਲ ਦੇ ਪਿੰਡਾਂ ਦੀ ਚਿਰੋਕਣੀ ਮੰਗ ਸੀ ਕਿ ਸੜਕ ਨੂੰ ਚੌੜਾ ਕਰਕੇ ਬਣਾਇਆ ਜਾਵੇ ਤੇ ਇਹ ਮੰਗ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਪੂਰੀ ਹੋਈ ਹੈ | ਆਗੂਆਂ ਨੇ ਕਿਹਾ ਕਿ ਇਹ ਸੜਕ ਹੁਣ 18 ਫੁੱਟ ਚੌੜੀ ਹੋ ਕੇ ਬਣ ਰਹੀ ਹੈ | ਸੜਕ ਦੇ ਨਵ ਨਿਰਮਾਣ ਲਈ ਨਾਨਕਸਰ ਠਾਠ ਮਸੀਤਾਂ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਨੇ ਵੀ ਖ਼ੁਸ਼ੀ ਪ੍ਰਗਟਾਈ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ, ਅਮਨ ਸਰਪੰਚ ਬਹਿਰਾਮ ਕੇ, ਪਰਮਜੀਤ ਸਿੰਘ ਭੁੱਲਰ ਤੋ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਸਰਪੰਚ ਤੇ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਟੀ. ਆਈਜ਼ ਦੇ ਕੱਚੇ ਇੰਸਟਰਕਟਰਾਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰੀ ਅਗਲੀ ਖ਼ਬਰ ਫਸਟ ਚੁਆਇਸ ਸੈਂਟਰ ਦੇ ਵਿਦਿਆਰਥੀ ਨੇ ਪੀ.ਟੀ.ਈ. 'ਚ ਪ੍ਰਾਪਤ ਕੀਤੇ 69 ਬੈਂਡ <br/>
Ad Position 24