15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਰਬਜੀਤ ਸਿੰਘ ਮਿੱਠੂ ਮਾਨ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 26-02-2026
ਮਿੱਠੂ ਮਾਨ ਨਮਿਤ ਪਾਠ ਦਾ ਭੋਗ ਭਲਕੇ
ਕਿਸ਼ਨਪੁਰਾ ਕਲਾਂ, 25 ਫਰਵਰੀ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)- ਸਰਬਦੀਪ ਸਿੰਘ ਮਾਨ ਯੂ. ਐਸ. ਏ. ਦੇ ਵੱਡੇ ਭਰਾ ਸਮਾਜਸੇਵੀ ਸਰਬਜੀਤ ਸਿੰਘ ਮਿੱਠੂ ਮਾਨ ਪੁੱਤਰ ਹਰਬੰਸ ਸਿੰਘ ਬਾਬਾ ਮਾਸਟਰ ਕਾ ਕਿਸ਼ਨਪੁਰਾ ਕਲਾਂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਦੀ ਘੜੀ ਵਿਚ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਵਲੋਂ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਮਾਨ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ¢ ਪੰਜਾਬ ਸਰਕਾਰ ਗਮਾਡਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ ਅਤੇ ਕਿੰਗਜਵੇਅ ਗਲੋਬਲ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਮਾਨ ਪਰਿਵਾਰ ਦੇ ਆਗੂ ਸਰਬਦੀਪ ਸਿੰਘ ਮਾਨ ਯੂ. ਐਸ. ਏ. ਤੇ ਹੋਰਨਾਂ ਪਰਿਵਾਰ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਮਾਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ¢ ਚੇਅਰਮੈਨ ਬਲਜੀਤ ਸਿੰਘ ਸਿੱਧੂ ਯੂ. ਐਸ. ਏ. ਨੇ ਆਪਣੇ ਕਰੀਬੀ ਰਹੇ ਸਰਬਜੀਤ ਸਿੰਘ ਮਿੱਠੂ ਮਾਨ ਦੇ ਪੁੱਤਰ ਸਵ. ਜਸਪ੍ਰੀਤ ਸਿੰਘ ਜੱਸਾ ਮਾਨ ਯੂ. ਐਸ. ਏ. ਦੇ ਜੀਵਨ ਦੀ ਕਈ ਹੋਈਆਂ ਯਾਦਗਾਰ ਘਟਨਾਵਾਂ ਸਾਂਝੀਆ ਕਰਦਿਆਂ ਕਿਹਾ ਕਿ ਪਿਉ ਪੁੱਤਰ ਦੀ ਘਾਟ ਸਾਨੂੰ ਹਮੇਸ਼ਾ ਮਹਿਸੂਸ ਹੋਵੇਗੀ¢ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ, ਅਮਨਿੰਦਰ ਸਿੰਘ, ਕਰਨੈਲ ਸਿੰਘ ਮੱਲ੍ਹੀ ਪਟਿਆਲਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਨਵਦੀਪ ਬਾਵਾ, ਪੰਚ ਜਸਵਿੰਦਰ ਸਿੰਘ ਔਲਖ, ਡਾਕਟਰ ਗੁਰਪ੍ਰੀਤ ਸਿੰਘ ਢਿੱਲੋਂ, ਡਾਕਟਰ ਹਰਜਿੰਦਰ ਸਿੰਘ ਔਲਖ, ਡਾਕਟਰ ਮੋਹਨ ਸਿੰਘ, ਡਾਕਟਰ ਲਖਵੀਰ ਸਿੰਘ ਸ਼ਾਹਕੋਟੀਆ, ਕੁਲਵੰਤ ਸਿੰਘ, ਹੰਸ ਕੁਮਾਰ ਪੱਬੀ, ਨਿਸ਼ਾਨ ਸਿੰਘ ਗੋਲੀ, ਸੀਰਾ ਭੂਨੀਆ, ਬਲਤੇਜ ਸਿੰਘ ਮਾਨ, ਕੈਵੀ ਮਾਨ, ਦਰਸ਼ਨ ਸਿੰਘ ਇਯਾਲੀ, ਰਾਮ ਸਿੰਘ ਮਾਨ, ਦਰਸ਼ਨ ਸਿੰਘ ਮਾਨ, ਸੁਖਵਿੰਦਰ ਸਿੰਘ ਵੜੈਚ, ਨਿਰਮਲ ਸਿੰਘ ਔਲਖ, ਮਾਸਟਰ ਕੇਹਰ ਸਿੰਘ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਸਰਬਜੀਤ ਸਿੰਘ ਮਿੱਠੂ ਮਾਨ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਦੁਪਹਿਰ 1 ਵਜੇ ਤੱਕ ਹੋਵੇਗੀ¢
Ad Position 22
No active advertisement
ਪਿਛਲੀ ਖ਼ਬਰ ਸੰਤ ਦਰਬਾਰਾ ਸਿੰਘ ਕਾਲਜ ਦਾ ਬੀ. ਸੀ. ਏ. ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਨੰਨ੍ਹੇ ਬੱਚਿਆਂ ਦੀਆਂ ਕਲਾ ਰੁਚੀ ਗਤੀਵਿਧੀਆਂ ਕਰਵਾਈਆਂ <br/>
Ad Position 24