15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਹੋਲੇ ਮਹੱਲੇ 'ਤੇ ਲੰਗਰ ਲਗਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 26-02-2026
ਕਿਸ਼ਨਪੁਰਾ ਕਲਾਂ, 25 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਾਲਵਾ ਸਿੱਖ ਇਤਿਹਾਸ ਦੇ ਰਚੇਤਾ ਸੰਤ ਬਾਬਾ ਵਿਸਾਖਾ ਸਿੰਘ ਦੇ ਪੰਥਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ, ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ 'ਤੇ ਲੰਗਰ ਲਗਾਇਆ ਜਾਂਦਾ ਹੈ | ਇਸੇ ਕੜੀ ਤਹਿਤ ਅੱਜ ਤੋਂ ਸੁੱਕਾ ਰਾਸ਼ਨ ਲੈਣ ਲਈ ਸੇਵਾਦਾਰ ਹਾਜ਼ਰ ਰਹਿਣਗੇ | ਗੁਰਦੁਆਰਾ ਕਮੇਟੀ ਪ੍ਰਧਾਨ ਮਹਿੰਦਰ ਸਿੰਘ ਮਾਨ, ਅਜਮੇਰ ਸਿੰਘ ਮਾਨ ਆਦਿ ਨੇ ਨਗਰ ਨਿਵਾਸੀਆਂ ਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਲੰਗਰਾਂ ਲਈ ਦਾਲਾਂ, ਚੌਲ, ਆਲੂ, ਪਿਆਜ਼, ਆਟਾ, ਤੇਲ, ਮਾਇਆ ਆਦਿ ਸੁੱਕੇ ਰਾਸ਼ਨ ਦੀ ਸੇਵਾ ਦੇਣੀ ਚਾਹੁੰਦੇ ਹਨ | ਉਹ ਗੁਰੂ ਘਰ ਆ ਕੇ ਸੇਵਾ ਦੇ ਸਕਦੇ ਹਨ | ਪ੍ਰਧਾਨ ਮਹਿੰਦਰ ਸਿੰਘ ਮਾਨ ਅਤੇ ਅਜਮੇਰ ਸਿੰਘ ਮਾਨ ਨੇ ਦੱਸਿਆ ਕਿ 27 ਨੂੰ ਰਾਸ਼ਨ ਤੇ ਹੋਰ ਸਾਮਾਨ ਵਾਲੀਆਂ ਟਰੈਕਟਰ ਟਰਾਲੀਆਂ ਸੇਵਾਦਾਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਣਗੀਆਂ¢ ਇਸ ਮੌਕੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਮਾਸਟਰ ਸੁਦਰਸ਼ਨ ਸਿੰਘ ਮਾਨ, ਧਰਮ ਸਿੰਘ ਮਾਨ, ਹਰਭਜਨ ਸਿੰਘ ਬਾਬਾ, ਇਕਬਾਲ ਸਿੰਘ ਮਾਨ, ਜਸਵੰਤ ਸਿੰਘ ਕੰਤਾ, ਅੰਗਰੇਜ਼ ਸਿੰਘ ਮਾਣੀਆਂ, ਦਰਸ਼ਨ ਸਿੰਘ ਮਾਨ, ਗੁਰਮੀਤ ਸਿੰਘ ਲਾਡੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਰਮਕੋਟ ਪੈੱ੍ਰਸ ਕਲੱਬ ਦੇ ਰਜਿਸਟਰ ਹੋਣ ਦੀ ਖ਼ੁਸ਼ੀ 'ਚ ਵਿਸ਼ੇਸ਼ ਸਮਾਰੋਹ ਅਗਲੀ ਖ਼ਬਰ ਗੁਰਤੇਜ ਸਿੰਘ ਬੱਬੀ ਦੇ ਭਰਾਤਾ ਸਵਰਨ ਸਿੰਘ ਭੱਟੀ ਨਮਿਤ ਪਾਠ ਦਾ ਭੋਗ ਭਲਕੇ
Ad Position 24