ਧਰਮਕੋਟ, 25 ਫਰਵਰੀ (ਪਰਮਜੀਤ ਸਿੰਘ)-ਧਰਮਕੋਟ ਪੈੱ੍ਰਸ ਕਲੱਬ ਦੇ ਰਜਿਸਟਰ ਹੋਣ ਦੀ ਖ਼ੁਸ਼ੀ 'ਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਵਲੋਂ ਆਪਣੇ ਨਿਵਾਸ ਸਥਾਨ 'ਤੇ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ 'ਚ ਪੱਤਰਕਾਰ ਭਾਈਚਾਰੇ ਅਤੇ ਸਮਾਜ ਦੇ ਪ੍ਰਮੁੱਖ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਪੈੱ੍ਰਸ ਕਲੱਬ ਦੀ ਰਜਿਸਟ੍ਰੇਸ਼ਨ ਨੂੰ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ | ਇਸ ਮੌਕੇ ਅੰਮਿ੍ਤ ਸੰਧੂ ਕੈਨੇਡਾ, ਸ਼ਮਸ਼ੇਰ ਸਿੰਘ ਕੈਲਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਸਾਬਕਾ ਐਸ.ਪੀ. ਮੁਖਤਿਆਰ ਸਿੰਘ ਸੰਧੂ, ਸਰਪੰਚ ਸੁਖਜਿੰਦਰ ਸਿੰਘ ਭੈਣੀ, ਸਰਪੰਚ ਚਰਨਜੀਤ ਸਿੰਘ ਮੰਦਰ ਕਲਾਂ ਸਮੇਤ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰ ਹਾਜ਼ਰ ਰਹੇ | ਸਭ ਨੇ ਪੈੱ੍ਰਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਦੀ ਅਗਵਾਈ ਅਤੇ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਪੈੱ੍ਰਸ ਕਲੱਬ (ਰਜਿ:) ਧਰਮਕੋਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ | ਪੈੱ੍ਰਸ ਕਲੱਬ ਧਰਮਕੋਟ ਦੇ ਚੇਅਰਮੈਨ ਦਵਿੰਦਰ ਸਿੰਘ ਅਕਾਲੀਆਂ ਵਾਲਾ, ਸੀਨੀਅਰ ਮੀਤ ਪ੍ਰਧਾਨ ਖੇਤਪਾਲ ਸਿੰਘ, ਦੀਪ ਮੀਤ ਪ੍ਰਧਾਨ, ਸਤਨਾਮ ਸਿੰਘ ਘਾਰੂ ਸੈਕਟਰੀ, ਹਰਜੀਤ ਸਿੰਘ ਬਹਿਲ ਖ਼ਜ਼ਾਨਚੀ, ਰਾਜੂ ਅਹੂਜਾ ਪੈੱ੍ਰਸ ਸੈਕਟਰੀ, ਮਨੋਜ ਕੁਮਾਰ ਨਿੱਕੂ ਮੁੱਖ ਸਲਾਹਕਾਰ, ਗੁਰਦੀਪ ਸਿੰਘ ਬੱਡੂਵਾਲ, ਅਮਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਭੋਏਪੁਰ, ਜੁਗਰਾਜ ਸਿੰਘ ਲੁਹਾਰਾ, ਜੁਗਰਾਜ ਸਿੰਘ ਸੰਘਾ, ਮਨਪ੍ਰੀਤ ਸਿੰਘ ਕੈਲਾ, ਸੁਖਵਿੰਦਰ ਸਿੰਘ ਕਾਲਾ, ਪਰਮਜੀਤ ਸਿੰਘ ਸਾਰੇ ਪੈੱ੍ਰਸ ਕਲੱਬ ਧਰਮਕੋਟ ਰਜਿ: ਦੇ ਪੱਤਰਕਾਰ ਹਾਜ਼ਰ ਸਨ |