20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਬਰਾਂਚ ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਬਰਾਂਚ ਮੋਗਾ ਦੀ ਅਹਿਮ ਮੀਟਿੰਗ ਕਾ. ਸਤੀਸ਼ ਲੂੰਬਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਜੰਟ ਸਿੰਘ ਕੋਕਰੀ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ, ਹਾਲਾਂਕਿ ਇਸ ਪਾਰਟੀ ਵਲੋਂ ਪੰਜਾਬ ਲਈ ਕੋਈ ਸੰਘਰਸ਼ ਨਹੀਂ ਲੜਿਆ ਗਿਆ | ਟਰਾਂਸਪੋਰਟ ਵਿਭਾਗ ਨਾਲ ਜੁੜੇ ਲੋਕਾਂ ਨੂੰ ਖ਼ਾਸ ਖ਼ੁਸ਼ੀ ਇਸ ਗੱਲ ਦੀ ਸੀ ਕਿ ਹੁਣ ਵਿਭਾਗ ਬਿਹਤਰ ਕੰਮ ਕਰੇਗਾ ਕਿਉਂਕਿ ਪਹਿਲੀਆਂ ਦੋਵਾਂ ਵੱਡੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਖ਼ੁਦ ਜਾਂ ਉਨ੍ਹਾਂ ਦੀ ਵੱਡੇ ਟਰਾਂਸਪੋਰਟਰਾਂ ਨਾਲ ਸਾਂਝ ਸੀ | ਪ੍ਰਾਈਵੇਟ ਟਰਾਂਸਪੋਰਟਰਾਂ ਦੀ ਖ਼ੁਸ਼ੀ ਤਾਂ ਕਿਸੇ ਹੱਦ ਤੱਕ ਪੂਰੀ ਹੋਈ ਕਿਉਂਕਿ ਇਸ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਇਕ ਵੀ ਬੱਸ ਰੋਡਵੇਜ਼ 'ਚ ਨਹੀਂ ਪਾਈ ਗਈ | 1997 ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਪਬਲਿਕ ਅਦਾਰੇ ਲਈ ਬਜਟ ਵਿਚੋਂ ਫ਼ੰਡ ਨਹੀਂ ਰੱਖਿਆ ਗਿਆ | ਰਾਜਨੀਤਕ ਲਾਹਾ ਲੈਣ ਲਈ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਸਹੂਲਤ ਸ਼ੁਰੂ ਕੀਤੀ ਗਈ ਪਰ ਉਸ ਦੇ ਵੀ 500 ਕਰੋੜ ਸਰਕਾਰ ਵੱਲ ਬਕਾਇਆ ਖੜ੍ਹੇ ਹਨ | ਇਸੇ ਤਰ੍ਹਾਂ ਬਾਕੀ ਕੈਟਾਗਰੀਆਂ ਦੇ ਸਫ਼ਰ ਸਹੂਲਤ ਦੇ ਲਗਪਗ 300 ਕਰੋੜ ਅਤੇ ਸਰਕਾਰ ਵਲੋਂ ਹੁਣ ਤੱਕ ਕੀਤੀਆਂ ਗਈਆਂ ਰੈਲੀਆਂ ਦਾ ਖ਼ਰਚਾ ਵੀ ਵਿਭਾਗ ਨੂੰ ਅਦਾ ਨਹੀਂ ਕੀਤਾ ਗਿਆ | ਇਸੇ ਕਾਰਨ ਰੋਜ਼ਾਨਾ 400 ਬੱਸਾਂ ਵਰਕਸ਼ਾਪਾਂ ਵਿਚ ਖੜ੍ਹੀਆਂ ਰਹਿੰਦੀਆਂ ਹਨ ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਬੱਸਾਂ ਨੂੰ ਦਿੱਤਾ ਜਾ ਰਿਹਾ ਹੈ | ਬੱਸਾਂ ਦਾ ਫਲੀਟ 2407 ਤੋਂ ਘਟਦਾ 1460 ਰਹਿ ਗਿਆ ਹੈ | ਐਨ.ਆਰ.ਆਈ. ਪੰਜਾਬੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ ਸਰਵਿਸ ਦਿੱਲੀ ਏਅਰਪੋਰਟ ਵੀ ਬੰਦ ਹੋਣ ਕੰਢੇ ਹੈ | ਟਾਈਮ ਟੇਬਲ ਵਿਚ ਸਿਆਸੀ ਦਖ਼ਲ ਪਹਿਲਾਂ ਤੋਂ ਵੀ ਵੱਧ ਹੋ ਚੁੱਕੀ ਹੈ | ਨਵੇਂ ਟਾਈਮ ਟੇਬਲ ਬਣਾਉਣ ਦੇ ਅਧਿਕਾਰ ਆਪਣੇ ਕੋਲੋਂ ਛੱਡ ਕੇ ਸਰਕਾਰ ਨਿੱਜੀ ਹੱਥਾਂ ਨੂੰ ਸੌਂਪ ਰਹੀ ਹੈ ਜਿਸ ਬਾਬਤ ਰੋਜ਼ਾਨਾ ਚਿੱਠੀਆਂ ਜਾਰੀ ਹੋ ਰਹੀਆਂ ਹਨ | ਮੁਲਾਜ਼ਮਾਂ ਦੀਆਂ ਬਦਲੀਆਂ ਜੋ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਕਰਨੀਆਂ ਹੁੰਦੀਆਂ ਹਨ ਉਨ੍ਹਾਂ ਦੇ ਵੀ ਸਾਰੇ ਅਧਿਕਾਰ ਖੋਹ ਕੇ ਟਰਾਂਸਪੋਰਟ ਮੰਤਰੀ ਨੇ ਆਪਣੇ ਕੋਲ ਰੱਖ ਲਏ ਹਨ ਤਾਂ ਜੋ ਬਦਲੀਆਂ ਦੇ ਇਵਜ਼ ਵਿਚ ਕਰਮਚਾਰੀਆਂ ਦੀ ਲੁੱਟ ਕੀਤੀ ਜਾ ਸਕੇ | ਮਹਿਕਮੇ ਦੀ ਤਰਾਸਦੀ ਹੈ ਕਿ ਕਿਸੇ ਵੀ ਸਰਕਾਰ ਸਮੇਂ ਕੋਈ ਤਜਰਬੇਕਾਰ ਟਰਾਂਸਪੋਰਟ ਮੰਤਰੀ ਨਹੀਂ ਮਿਲਿਆ ਪਰ ਮੌਜੂਦਾ ਮੰਤਰੀ ਨਾ ਕੇਵਲ ਗ਼ੈਰ ਤਜਰਬੇਕਾਰ ਬਲਕਿ ਲਾਪਰਵਾਹ ਵੀ ਹੈ | 18 ਡੀਪੂਆਂ 'ਚ ਅੱਧੇ ਤੋਂ ਵੱਧ ਜਨਰਲ ਮੈਨੇਜਰ ਪੱਕੇ ਨਹੀਂ, ਬਲਕਿ ਵਿਸ਼ੇਸ਼ ਚਾਰਜ ਦੇ ਕੇ ਲਗਾਏ ਗਏ ਹਨ ਜਿਸ ਕਰ ਕੇ ਮਨਮਰਜ਼ੀ ਦੇ ਫ਼ੈਸਲੇ ਅਤੇ ਭਿ੍ਸ਼ਟਾਚਾਰ ਕਰਵਾਇਆ ਜਾਂਦਾ ਹੈ | ਉਪਰੋਕਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਮਿਤੀ 7 ਮਾਰਚ 2026 ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਪੱਟੀ ਵਿਖੇ ਵਿਸ਼ਾਲ ਰੋਸ ਰੈਲੀ ਕਰ ਰਹੀ ਹੈ | ਮੀਟਿੰਗ 'ਚ ਸੁਰਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਮੁੱਲਾਂਪੁਰ, ਰਾਜਵੀਰ ਸਿੰਘ ਪ੍ਰਧਾਨ, ਮਨਦੀਪ ਸਿੰਘ ਮਖੂ, ਸਤਨਾਮ ਸਿੰਘ ਸੀਵੀਆ, ਗੁਰਪ੍ਰੀਤ ਸਿੰਘ ਧੂਹੜ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਯੋਗ ਸਾਧਕਾਂ ਨੇ ਵਿਦਿਆਰਥਣਾਂ ਦੀ ਪੜ੍ਹਾਈ 'ਚ ਆਰਥਿਕ ਮਦਦ ਕੀਤੀ <br/> ਅਗਲੀ ਖ਼ਬਰ ਬਾਘਾ ਪੁਰਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਦੀ ਅਹਿਮ ਮੀਟਿੰਗ
Ad Position 24