20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਯੋਗ ਸਾਧਕਾਂ ਨੇ ਵਿਦਿਆਰਥਣਾਂ ਦੀ ਪੜ੍ਹਾਈ 'ਚ ਆਰਥਿਕ ਮਦਦ ਕੀਤੀ <br/>

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਅਸ਼ੋਕ ਬਾਂਸਲ)-ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਨਿਵਾਸ ਹੁੰਦਾ ਹੈ ਅਤੇ ਜਦੋਂ ਇਹ ਸਿਹਤਮੰਦ ਦਿਮਾਗ ਸਮਾਜ ਸੇਵਾ ਵੱਲ ਕਦਮ ਵਧਾਉਂਦਾ ਹੈ ਤਾਂ ਬਦਲਾਅ ਦੀ ਇਕ ਨਵੀਂ ਇਬਾਰਤ ਲਿਖੀ ਜਾਂਦੀ ਹੈ¢ ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਦੀ ਫਾਲੋ-ਅੱਪ ਕਲਾਸ ਦੇ ਯੋਗ ਸਾਧਕਾਂ ਨੇ ਜਿਨ੍ਹਾਂ ਨੇ ਯੋਗ ਦੇ ਨਾਲ-ਨਾਲ ਹੁਣ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਆਪਣਾ ਟੀਚਾ ਬਣਾ ਲਿਆ ਹੈ¢ ਫਾਲੋ-ਅੱਪ ਕਲਾਸ ਦੇ ਯੋਗ ਸਾਧਕਾਂ ਵਲੋਂ ਸਥਾਨਕ ਐਸ.ਡੀ. ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਮਦਦ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ¢ ਯੋਗ ਅਧਿਆਪਕਾ ਬਬੀਤਾ ਗੋਇਲ ਦੀ ਪ੍ਰਧਾਨਗੀ ਹੇਠ ਯੋਗ ਸਾਧਕ ਸਕੂਲ ਕੈਂਪਸ ਪਹੁੰਚੇ ਅਤੇ ਸਟਾਫ ਤੇ ਪ੍ਰਬੰਧਕਾਂ ਨੂੰ ਸਹਾਇਤਾ ਰਾਸ਼ੀ ਸੌਂਪੀ¢ ਪਿ੍ੰਸੀਪਲ ਸੋਨੀਆ ਹਰਸ਼ ਨੇ ਯੋਗ ਸਾਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ¢ ਸੰਸਥਾ ਦੇ ਸੋਸ਼ਲ ਮੀਡੀਆ ਇੰਚਾਰਜ ਅਕਸ਼ੈ ਗੁਲਾਟੀ ਨੇ ਦੱਸਿਆ ਕਿ ਹਰ ਰੋਜ਼ ਸਵੇਰੇ 5:30 ਤੋਂ 6:30 ਵਜੇ ਤੱਕ ਐਸ.ਡੀ. ਗਰਲਜ਼ ਸਕੂਲ ਵਿਚ ਮੁਫਤ ਯੋਗ ਕਲਾਸ ਲਗਾਈ ਜਾਂਦੀ ਹੈ | ਇਸ ਮੌਕੇ ਸ਼ਸ਼ੀ ਬਾਲਾ, ਅਕਸ਼ੈ ਗੁਲਾਟੀ, ਕ੍ਰਿਸ਼ਨ ਕੁਮਾਰ ਸੋਨੂੰ, ਓਮ ਪ੍ਰਕਾਸ਼, ਵਿਨੋਦ ਕੁਮਾਰ, ਪੁਨੀਤ ਅਗਰਵਾਲ ਤੋਂ ਇਲਾਵਾ ਸਕੂਲ ਅਧਿਆਪਕਾ ਇੰਦੂ ਗੁਪਤਾ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਵਰਨ ਸਿੰਘ ਭੱਟੀ ਨਮਿਤ ਪਾਠ ਦਾ ਭੋਗ ਅੱਜ <br/> ਅਗਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਬਰਾਂਚ ਮੋਗਾ ਦੀ ਮੀਟਿੰਗ
Ad Position 24