21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਾਹਿਤ ਪੜ੍ਹਨਾ ਤੇ ਲਿਖਣਾ ਸਾਡੀ ਰੂਹ ਦੀ ਨਿਵੇਕਲੀ ਖੁਰਾਕ- ਬਲਜਿੰਦਰ ਸਿੰਘ ਲੇਲਣਾ <br/>

Ad Position 21
No active advertisement
ਅਜੀਤ ਡੈਸਕ 27-02-2026
ਬਾਘਾ ਪੁਰਾਣਾ, 26 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤ ਪੜ੍ਹਨਾ, ਸਾਹਿਤ ਲਿਖਣਾ ਸਾਡੀ ਰੂਹ ਦੀ ਨਿਵੇਕਲੀ ਖੁਰਾਕ ਅਤੇ ਪੰਜਾਬੀਅਤ ਦੇ ਮਾਣ ਸਤਿਕਾਰ ਵਾਲੀ ਗੱਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਦੇ ਆਗੂ ਕੈਨੇਡੀਅਨ ਬਲਜਿੰਦਰ ਸਿੰਘ ਲੇਲਣਾ ਨੇ ਆਪਣੇ ਜੱਦੀ ਪਿੰਡ ਗੱਜਣਵਾਲਾ ਵਿਖੇ ਸਾਹਿਤਕ ਮਿਲਣੀ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਾਹਿਤ ਦੀਆਂ ਕਿਤਾਬਾਂ ਨੂੰ ਬਹੁਤ ਮਾਨਤਾ ਮਿਲਦੀ ਹੈ | ਵਿਦੇਸ਼ 'ਚ ਪਾਠਕਾਂ ਵਲੋਂ ਵੀ ਕਿਤਾਬਾਂ ਨੂੰ ਬੇਹੱਦ ਪਿਆਰ ਦਿੱਤਾ ਜਾਂਦਾ ਹੈ | ਉਨ੍ਹਾਂ ਆਪਣੀ ਸੰਸਥਾ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬੀ ਨਾਟਕਾਂ ਨੂੰ ਕੈਨੇਡਾ ਵਿਚ ਹਰ ਸਾਲ ਅਨੇਕਾਂ ਸਮਾਗਮਾਂ ਦੌਰਾਨ ਵੱਡੀ ਪੱਧਰ 'ਤੇ ਉਭਾਰਿਆ ਜਾ ਰਿਹਾ ਹੈ ਅਤੇ ਸਾਹਿਤਕ ਸਮਾਗਮਾਂ ਦੌਰਾਨ ਨਾਵਲ, ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਜਾਂਦੀ ਹੈ | ਇਸ ਮੌਕੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਡਾ: ਸਾਧੂ ਰਾਮ ਲੰਗੇਆਣਾ, ਵਿਅੰਗਕਾਰ ਕੰਵਲਜੀਤ ਭੋਲਾ ਲੰਡੇ, ਗੀਤਕਾਰ ਮਲਕੀਤ ਥਿੰਦ, ਗੀਤਕਾਰ ਚਰਨਾ ਘਾਰੂ, ਨੰਬਰਦਾਰ ਹਰਬੰਸ ਸਿੰਘ, ਸਾਬਕਾ ਸਰਪੰਚ ਜਿੰਮੀ ਗੱਜਣਵਾਲਾ ਵਲੋਂ ਕੈਨੇਡੀਅਨ ਬਲਜਿੰਦਰ ਸਿੰਘ ਲੇਲਣਾ ਨੂੰ ਜੀ ਆਇਆਂ ਆਖਿਆ ਗਿਆ ਅਤੇ ਪੰਜਾਬੀ ਸਾਹਿਤ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਡਾ. ਸਾਧੂ ਰਾਮ ਲੰਗੇਆਣਾ ਨੇ ਬਲਜਿੰਦਰ ਸਿੰਘ ਲੇਲਣਾ ਨੂੰ ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਮਾਤਾ ਇੰਦਰਜੀਤ ਕੌਰ ਦੀ ਬਰਸੀ ਮੌਕੇ ਲੋੜਵੰਦਾਂ ਨੂੰ ਟਰਾਈਸਾਈਕਲ ਵੰਡੇ <br/> ਅਗਲੀ ਖ਼ਬਰ ਡਾ. ਬਿਮਲ ਕੁਮਾਰ 'ਮਾਨਦ ਡਾਕਟਰੇਟ' ਦੀ ਉਪਾਧੀ ਨਾਲ ਸਨਮਾਨਿਤ <br/>
Ad Position 24