21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਿਜਲੀ ਕਾਰਪੋਰੇਸ਼ਨ ਦੇ ਨਵੇਂ ਦਫ਼ਤਰ ਦੀ ਸ਼ੁਰੂਆਤ ਸਮੇਂ ਸਮਾਗਮ

Ad Position 21
No active advertisement
ਅਜੀਤ ਡੈਸਕ 27-02-2026
ਸਮਾਧ ਭਾਈ, 26 ਫਰਵਰੀ (ਜਗਰੂਪ ਸਿੰਘ ਸਰੋਆ)-ਪੀ.ਐਸ.ਪੀ.ਸੀ.ਐਲ. 132 ਕੇ.ਵੀ. ਸਬ ਡਿਵੀਜ਼ਨ ਸਮਾਧ ਭਾਈ ਦੇ ਦਫ਼ਤਰ ਦੇ ਨਵੀਂ ਜਗ੍ਹਾ 'ਤੇ ਚਲੇ ਜਾਣ ਮੌਕੇ ਸਮੂਹ ਸਟਾਫ਼ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਦਲਜੀਤ ਸਿੰਘ ਬੱਗੀ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਐਸ.ਡੀ.ਓ. ਕੁਲਦੀਪ ਸਿੰਘ ਅਤੇ ਰੈਵੀਨਿਊ ਅਕਾਊਾਟੈਂਟ ਭੋਲਾ ਸਿੰਘ ਨੇ ਕਿਹਾ ਕਿ ਨਵਾਂ ਦਫ਼ਤਰ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ ਉੱਥੇ ਖਪਤਕਾਰਾਂ ਲਈ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲਿਆ ਕੇ ਸੁਵਿਧਾਜਨਕ ਸੇਵਾਵਾਂ ਵੀ ਪ੍ਰਦਾਨ ਕਰੇਗਾ | ਉਨ੍ਹਾਂ ਵਿਭਾਗ ਦੇ ਉੱਚ ਅਫ਼ਸਰਾਂ, ਪਤਵੰਤਿਆਂ ਅਤੇ ਸਮੂਹ ਸੰਗਤਾਂ ਦਾ ਸਮਾਗਮ ਵਿਚ ਪੁੱਜਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਅਧਿਕਾਰੀ ਨਿਗਰਾਨ ਇੰਜੀ. ਭੁਪਿੰਦਰ ਸਿੰਘ, ਵਧੀਕ ਨਿਗਰਾਨ ਇੰਜੀ. ਜਸਬੀਰ ਸਿੰਘ, ਵਧੀਕ ਨਿਗਰਾਨ ਇੰਜੀ. ਹਰਦੀਦਾਰ ਸਿੰਘ, ਐਸ.ਡੀ.ਓ. ਸਿਟੀ ਬਾਘਾ ਪੁਰਾਣਾ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਓ. ਸਮਾਲਸਰ ਬੇਅੰਤ ਸਿੰਘ, ਐਸ.ਡੀ.ਓ. ਪੱਤੋ ਕਿ੍ਪਾਲ ਸਿੰਘ, ਐਸ.ਐਸ.ਈ. ਸਤਪਾਲ ਕੁਮਾਰ, ਗਰਿੱਡ ਇੰਚਾਰਜ ਲਖਵੀਰ ਸਿੰਘ ਬੁੱਟਰ, ਭੋਲਾ ਸਿੰਘ ਬਰਾੜ, ਕਰਨਲ ਦਰਸ਼ਨ ਸਿੰਘ, ਸਰਪੰਚ ਲਖਵੀਰ ਸਿੰਘ ਕਾਲਾ ਬਾਗੜੀ, ਇਕੱਤਰ ਸਿੰਘ ਥਰਾਜ, ਸਰਪੰਚ ਅਮਰਜੀਤ ਸਿੰਘ ਘੋਲੀਆ ਖ਼ੁਰਦ, ਰਛਪਾਲ ਸਿੰਘ ਬਾਗੜੀ, ਸਰਪੰਚ ਦਰਸਨ ਧਾਲੀਵਾਲ, ਜੱਸਾ ਕਿੰਗਰਾ, ਧਨਇੰਦਰ ਕਿੰਗਰਾ, ਸ੍ਰੀਮਤੀ ਬਲਜਿੰਦਰ ਕੌਰ ਕਿੰਗਰਾ, ਕੁਲਵਿੰਦਰ ਕੌਰ, ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਕਪਿਲ ਸ਼ਰਮਾ (ਸਾਰੇ ਜੇ.ਈ.), ਅਵਤਾਰ ਸਿੰਘ ਘੋਲੀਆ ਕਲਾਂ, ਦਵਿੰਦਰ ਸਿੰਘ ਬਠਿੰਡਾ, ਗੁਰਬਚਨ ਸਿੰਘ ਮਹਿਰਾਜ, ਮਨਪ੍ਰੀਤ ਸਿੰਘ ਸੰਧੂ ਬਹਾਦਰ ਗੰਢੂ, ਪ੍ਰੀਤਮ ਸਰੋਆ, ਜੱਸਾ ਕਿੰਗਰਾ, ਰਣਜੋਧ ਸਿੰਘ ਫ਼ੌਜੀ, ਕੁਲਦੀਪ ਸਿੰਘ, ਜਸਵੀਰ ਸਿੰਘ ਆਦਿ ਤੋਂ ਇਲਾਵਾ ਬਿਜਲੀ ਬੋਰਡ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਬ ਡਵੀਜ਼ਨ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੰਤ ਕੁੰਢਾ ਸਿੰਘ ਸਮਾਧ ਭਾਈ ਦੀ ਬਰਸੀ ਮਨਾਈ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਦੀ ਬਰਸੀ 'ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ
Ad Position 24