ਸਮਾਧ ਭਾਈ, 26 ਫ਼ਰਵਰੀ (ਜਗਰੂਪ ਸਿੰਘ ਸਰੋਆ)-ਧਾਰਮਿਕ ਸ਼ਖ਼ਸੀਅਤ ਸੰਤ ਕੁੰਢਾ ਸਿੰਘ ਦੀ ਬਰਸੀ ਪਿੰਡ ਸਮਾਧ ਭਾਈ ਦੇ ਗੁਰਦੁਆਰਾ ਮਾਲ ਸਾਹਿਬ ਵਿਖੇ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗਿਆਨੀ ਮੇਹਰ ਸਿੰਘ ਦੇ ਜਥੇ ਵਲੋਂ ਕੀਰਤਨ ਅਤੇ ਭਾਈ ਲਵਪ੍ਰੀਤ ਸਿੰਘ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਮੇਹਰ ਸਿੰਘ ਅਤੇ ਬਾਬਾ ਬਲਵੀਰ ਸਿੰਘ ਮਹਿਰੋਂ ਨੇ ਕਿਹਾ ਕਿ ਸੰਤ ਕੁੰਢਾ ਸਿੰਘ ਜੀ ਇਕ ਚੰਗੀ ਰੂਹ ਵਾਲੇ ਨੇਕ ਇਨਸਾਨ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਆਮ ਲੋਕਾਂ ਨਾਲ ਹੁੰਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਕਈ ਉਪਰਾਲੇ ਕੀਤੇ | ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਮਾਦਾ ਰੱਖਣ ਵਾਲੇ ਸੰਤ ਕੁੰਢਾ ਸਿੰਘ ਕਾਲੇ ਦੌਰ ਦੌਰਾਨ ਸ਼ਹੀਦ ਕਰ ਦਿੱਤੇ ਗਏ ਸਨ | ਭਾਵੇਂ ਕਿ ਉਨ੍ਹਾਂ ਦੀ ਮਿ੍ਤਕ ਦੇਹ ਨਹੀਂ ਲੱਭ ਸਕੀ ਸੀ ਪਰ ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਲੋਕ ਹਮੇਸ਼ਾ ਯਾਦ ਰੱਖਦੇ ਅਤੇ ਉਨ੍ਹਾਂ ਦੀ ਯਾਦ 'ਚ ਇਹ ਸਮਾਗਮ ਕਰਾਇਆ ਜਾਂਦਾ ਹੈ | ਇਸ ਮੌਕੇ ਭੋਲਾ ਸਿੰਘ ਬਰਾੜ, ਸਰਪੰਚ ਲਖਵੀਰ ਸਿੰਘ ਬਾਗੜੀ, ਕਰਨਲ ਦਰਸ਼ਨ ਸਿੰਘ, ਇਕੱਤਰ ਸਿੰਘ ਥਰਾਜ, ਸਰਪੰਚ ਸਵਿੰਦਰਪਾਲ ਸਿੰਘ, ਬਾਬਾ ਦੇਸ਼ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਪ੍ਰਧਾਨ ਜਗਜੀਤ ਸਿੰਘ, ਧਨਇੰਦਰ ਕਿੰਗਰਾ, ਭੁਪਿੰਦਰ ਧਾਲੀਵਾਲ, ਪ੍ਰਧਾਨ ਬੂਟਾ ਸਿੰਘ, ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ, ਇੰਸਪੈਕਟਰ ਬਲਦੇਵ ਸਿੰਘ, ਬਿੱਕਰ ਸਿੰਘ ਭਾਈ, ਪ੍ਰੀਤਮ ਸਿੰਘ ਸਰੋਆ, ਭਾਈ ਨਿਰਭੈ ਸਿੰਘ, ਮਾਸ. ਬਲਵੰਤ ਸਿੰਘ, ਧੰਨਾ ਸਿੰਘ ਕਲੇਰ, ਬਲਵਿੰਦਰ ਬਿੰਦਾ, ਰੇਸ਼ਮ ਸਿੰਘ ਰਾਜਾ, ਗੋਲਡੀ ਸਿੰਗਲਾ, ਠੇਕੇਦਾਰ ਪੂਰਨ ਸਿੰਘ, ਬਲਦੇਵ ਸਿੰਘ, ਭਾਈ ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਨੂੰ ਸੰਤ ਕੁੰਢਾ ਸਿੰਘ ਜੀ ਨੂੰ ਯਾਦ ਕਰਦਿਆਂ ਹਾਜ਼ਰੀ ਭਰੀ |