ਮੋਗਾ, 26 ਫਰਵਰੀ (ਜਸਪਾਲ ਸਿੰਘ ਬੱਬੀ)-ਦਲਜੀਤ ਸਿੰਘ ਭੁੱਲਰ ਸਾਬਕਾ ਟ੍ਰੈਫਿਕ ਮੈਨੇਜਰ ਪੰਜਾਬ ਰੋਡਵੇਜ਼ ਨੇ ਦੱਸਿਆ ਮੋਗਾ ਦਾ ਬੱਸ ਸਟੈਂਡ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ | ਦਿਨੋ ਦਿਨ ਵਹੀਕਲ ਵਧਣ ਕਾਰਨ ਬੱਸ ਡਰਾਈਵਰਾਂ ਨੂੰ ਬੱਸ ਸਟੈਂਡ ਦੇ ਅੰਦਰ ਟਾਈਮ ਤੇ ਬੱਸ ਲਿਜਾਣੀ ਬਹੁਤ ਮੁਸ਼ਕਿਲ ਹੋ ਗਈ ਹੈ ਅਤੇ ਬੱਸ ਸਟੈਂਡ ਤੋਂ ਜੇਕਰ ਨਿਰਧਾਰਿਤ ਸਮੇਂ 'ਤੇ ਚੱਲ ਵੀ ਪੈਂਦੀ ਹੈ ਤਾਂ ਬੱਸ ਸਟੈਂਡ ਤੋਂ ਚੌਂਕ ਤੱਕ ਟ੍ਰੈਫਿਕ ਜਾਮ ਕਾਰਨ ਰੂਟ ਦੇ ਅੱਡਿਆਂ ਤੋਂ ਟਾਈਮ ਮਿਸ ਹੋ ਜਾਂਦੇ ਹਨ | ਦਲਜੀਤ ਸਿੰਘ ਭੁੱਲਰ ਨੇ ਮੰਗ ਕੀਤੀ ਕਿ ਮੋਗਾ ਚੌਂਕ ਤੋਂ ਲੰਢੇਕੇ ਤੱਕ ਸੜਕ ਵਿਚ ਡਿਵਾਈਡਰ ਬਣਾ ਕੇ ਆਉਣ ਜਾਣ ਲਈ ਵੱਖਰਾ-ਵੱਖਰਾ ਰਸਤਾ ਕਰਕੇ ਟ੍ਰੈਫਿਕ ਕੰਟਰੋਲ ਕਰ ਲਵੇ ਤਾਂ ਪਬਲਿਕ ਤੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਤੇ ਉਤਰੀ ਮੋਗਾ ਦੇ ਮਹੱਲਾ ਦਸਮੇਸ਼ ਨਗਰ, ਸੰਤ ਨਗਰ, ਲੰਢੇਕੇ, ਮਾਡਲ ਕਲੌਨੀ ਤੇ ਟੈਂਕੀ ਵਾਲੀ ਗਲੀ ਦੇ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ | ਇਸ ਤਰਾਂ ਕਰਨ ਨਾਲ ਮੁਕਤਸਰ, ਚੰਡੀਗੜ੍ਹ ਤੇ ਫ਼ਿਰੋਜ਼ਪੁਰ ਰੂਟ 'ਤੇ ਚੱਲਦੀਆਂ ਸਾਰੀਆਂ ਵੋਲਵੋ ਬੱਸਾਂ ਬੱਸ ਸਟੈਂਡ ਦੇ ਅੰਦਰੋਂ ਕਾਊਾਟਰ ਤੋਂ ਚੱਲਣਗੀਆਂ ਤੇ ਮੁਸਾਫ਼ਰਾਂ ਨੂੰ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਉਹ ਜਲਦ ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ |