21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਜ਼ਮ-ਏ-ਅਦਬ ਦੀ ਮੀਟਿੰਗ ਭਲਕੇ-ਪ੍ਰਧਾਨ ਕਰਨਲ ਬਾਬੂ ਸਿੰਘ <br/>

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਬਜਮ-ਏ-ਅਦਬ ਇਕ ਬੜੀ ਪੁਰਾਣੀ ਸਾਹਿਤਕ ਸੰਸਥਾ ਹੈ | ਮੋਗਾ ਸ਼ਹਿਰ ਦੇ ਮਸ਼ਹੂਰ ਗ਼ਜ਼ਲਗੋ, ਕਵਿਤਾ ਤੇ ਗੀਤ ਲਿਖਣ ਵਾਲੇ ਸਾਹਿਤਕਾਰਾਂ ਨੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ | ਪਿਛਲੇ ਕਾਫ਼ੀ ਸਮੇਂ ਤੋਂ ਇਸ ਸੰਸਥਾ ਨੂੰ ਚਲਾਉਣ ਵਾਲੇ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਕਰ ਕੇ ਇਸ ਦੀਆਂ ਮੀਟਿੰਗਾਂ ਵਿਚ ਖੜੋਤ ਆ ਗਈ | ਇਸ ਦੇ ਸਰਪ੍ਰਸਤ ਉਸਤਾਦ ਦੇਸ ਰਾਜਜੀਤ ਅਤੇ ਪ੍ਰਧਾਨ ਜਸਵੀਰ ਸਿੰਘ ਐਡਵੋਕੇਟ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ | ਮੋਗਾ ਵਿਚ ਭਾਵੇਂ ਅੱਜ ਵੀ ਬੜੇ ਉੱਚੇ ਤੇ ਸੁੱਚੇ ਵਿਚਾਰਾਂ ਵਾਲੇ ਤੇ ਕਲਮਾਂ ਦੇ ਧਨੀ ਗ਼ਜ਼ਲਗੋ ਹਨ ਪਰ ਦੇਸ ਰਾਜਜੀਤ ਜੋ ਕਿ ਜੈਤੋ ਵਾਲੇ ਗ਼ਜ਼ਲਕਾਰ ਉਸਤਾਦ ਦੀਪਕ ਜਤੋਈ ਦੇ ਸ਼ਾਗਿਰਦ ਸਨ ਤੇ ਗ਼ਜ਼ਲ ਦੀ ਦੁਨੀਆ ਵਿਚ ਵਿਸ਼ੇਸ਼ ਸਥਾਨ ਰੱਖਦੇ ਸਨ, ਦੀ ਬਜਮ-ਏ-ਅਦਬ ਨੂੰ ਅਭੁੱਲ ਦੇਣ ਹੈ | ਉੱਘੇ ਲੇਖਕ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਮਾਤਾ ਭਾਸ਼ਾ ਪੰਜਾਬੀ ਦੀ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਬਜਮ-ਏ-ਅਦਬ ਦੀ ਇਕੱਤਰਤਾ ਕਰ ਕੇ ਇਸ ਸਾਹਿਤਕ ਜਮਾਤ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੀ ਇਹ ਆਸ ਹੈ ਕਿ ਪੁੰਗਰਦੀਆਂ ਤੇ ਬਾਕੀ ਜਾਣ ਪਹਿਚਾਣ ਰੱਖਦੀਆਂ ਸਭ ਕਲਮਾਂ ਨੂੰ ਅਗਾਂਹ ਵਧਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ | ਇਸ ਲੜੀ ਅਨੁਸਾਰ ਬਜਮ-ਏ-ਅਦਬ ਦੀ ਇਕੱਤਰਤਾ ਮਿਤੀ 28 ਫਰਵਰੀ ਸਨਿੱਚਰਵਾਰ ਸਵੇਰੇ 10 ਵਜੇ ਫਰੀਡਮ ਫਾਈਟਰ ਹਾਲ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਵਿਖੇ ਰੱਖੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਹੈਂਡਹੈਲਡ ਐਕਸ-ਰੇ ਕੈਂਪ ਰਾਹੀਂ ਟੀ.ਬੀ. ਮੁਕਤ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਲੋਪੋ ਪਬਲਿਕ ਲਾਇਬ੍ਰੇਰੀ ਵਿਖੇ ਅੱਖਾਂ ਦੀ ਜਾਂਚ ਅਤੇ ਮੁਫਤ ਆਪ੍ਰੇਸ਼ਨ ਕੈਂਪ <br/>
Ad Position 24