ਮੋਗਾ, 3 ਮਾਰਚ (ਅਸ਼ੋਕ ਬਾਂਸਲ)-ਆਉਣ ਵਾਲੇ ਕਣਕ ਦੇ ਸੀਜ਼ਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵਲੋਂ ਨਵੀਂ ਦਾਣਾ ਮੰਡੀ ਦਫਤਰ ਵਿਚ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਮੋਗਾ ਮੰਡੀ ਦੇ ਪ੍ਰਧਾਨ ਸਮੀਰ ਜੈਨ ਦੀ ਅਗਵਾਈ ਵਿਚ ਹੋਈ¢ ਮੀਟਿੰਗ ਵਿਚ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਮੀਟਿੰਗ ਵਿਚ ਪੰਜਾਬ ਆੜ੍ਹਤੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਜ਼ਿਲ੍ਹਾ ਤਰਨਤਾਰਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਬੀਰ ਸਿੰਘ, ਅਜੀਤਵਾਲ ਮੰਡੀ ਦੇ ਪ੍ਰਧਾਨ ਜਗਜੀਤ ਸਿੰਘ, ਕੋਟ ਈਸੇ ਖਾਂ ਮੰਡੀ ਦੇ ਪ੍ਰਧਾਨ ਗੁਰਦੇਵ ਸਿੰਘ, ਫਤਿਹਗੜ੍ਹ ਮੰਡੀ ਦੇ ਪ੍ਰਧਾਨ ਸਤਪਾਲ ਬਿੱਟੂ, ਮੋਗਾ ਆੜ੍ਹਤੀ ਐਸੋਸੀਏਸ਼ਨ ਦੇ ਸਕੱਤਰ ਰਾਹੁਲ ਗਰਗ, ਸੀਨੀਅਰ ਵਾਈਸ ਪ੍ਰਧਾਨ ਪੰਕਜ ਮੰਗਲਾ, ਰਿਪਨ ਬਾਂਸਲ, ਵਾਈਸ ਪ੍ਰਧਾਨ ਵਿਪਨ ਸਿੰਗਲਾ, ਵਿਨੋਦ ਰਾਜਪਾਲ, ਵਿਨੋਦ ਕੁਮਾਰ ਟੈਨੀ, ਪ੍ਰਦੀਪ ਮੰਗਲਾ, ਰਾਜਪਾਲ ਮੰਗਲਾ, ਕਸ਼ਿਸ਼ ਬੰਸਲ, ਵੈਭਵ ਸਿੰਗਲਾ, ਗੌਰਵ ਜੈਨ, ਹਿਮਾਂਸ਼ੂ ਗਰਗ, ਬਲਜਿੰਦਰ ਸਿੰਘ ਸਿੱਧੂ, ਦਿਨੇਸ਼ ਗੋਇਲ, ਅਸ਼ੋਕ ਕੁਮਾਰ, ਰਵੀ ਧੀਰ, ਸੂਰਜ ਜੈਨ, ਰਾਹੁਲ ਗੋਇਲ, ਅਖਿਲ ਗੁਪਤਾ, ਅਸੀਮ ਗੁਪਤਾ, ਸੁਨੀਲ ਸਿੰਗਲਾ, ਦੀਪਕ ਸਿੰਗਲਾ ਸਮੇਤ ਮੈਂਬਰ ਮੌਜੂਦ ਸਨ¢ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੋਗਾ ਮੰਡੀ ਦੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਵਲੋਂ ਪੰਜਾਬ ਦੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ¢ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖਰੀਦੀ ਗਈ ਫਸਲ 'ਤੇ ਆੜ੍ਹਤੀਆਂ ਨੂੰ ਢਾਈ ਪ੍ਰਤੀਸ਼ਤ ਕਮਿਸ਼ਨ ਦਿੱਤਾ ਜਾਂਦਾ ਸੀ ਪਰ ਮਹਿੰਗਾਈ ਵਧਣ ਦੇ ਬਾਵਜੂਦ ਕਮਿਸ਼ਨ ਵਧਾਉਣ ਦੀ ਬਜਾਏ ਕੇਂਦਰ ਅਤੇ ਪੰਜਾਬ ਸਰਕਾਰ ਨੇ ਉਸ ਵਿਚ ਕਟੌਤੀ ਕਰ ਦਿੱਤੀ¢ ਉਨ੍ਹਾਂ ਕਿਹਾ ਕਿ ਐਫ. ਸੀ. ਆਈ. ਵਲੋਂ ਪਿੰਡ ਡਗਰੂ 'ਚ ਕਣਕ ਸਟੋਰ ਕਰਨ ਲਈ ਬਣਾਏ ਗਏ ਸਾਇਲੋ ਵਿਚ ਆੜ੍ਹਤੀਆਂ ਦੀ ਮਦਦ ਨਾਲ ਸਿੱਧੀ ਕਣਕ ਜਾ ਰਹੀ ਸੀ¢ ਪਰ ਐਫ.ਸੀ.ਆਈ. ਨੇ ਆੜ੍ਹਤੀਆਂ ਨੂੰ ਉਨ੍ਹਾਂ ਦਾ ਬਣਦਾ ਕਮਿਸ਼ਨ ਦੇਣ ਤੋਂ ਕਤਰਾਉਣਾ ਸ਼ੁਰੂ ਕਰ ਦਿੱਤਾ ਤੇ ਅਜੇ ਵੀ ਆੜ੍ਹਤੀਆਂ ਦਾ ਲੱਖਾਂ ਰੁਪਏ ਕਮਿਸ਼ਨ ਬਕਾਇਆ ਪਿਆ ਹੈ ਜਿਸ ਦੇ ਰੋਸ ਵਜੋਂ ਆੜ੍ਹਤੀਆਂ ਨੇ ਪਿਛਲੇ ਦੋ ਸਾਲਾਂ ਤੋਂ ਅਡਾਨੀ ਸਾਇਲੋ ਦਾ ਬਾਈਕਾਟ ਕਰ ਦਿੱਤਾ ਹੈ¢ ਅੱਜ ਦੀ ਮੀਟਿੰਗ ਵਿਚ ਆੜ੍ਹਤੀਆਂ ਨੇ ਫੈਸਲਾ ਕੀਤਾ ਕਿ ਡਗਰੂ ਵਿਚ ਬਣੇ ਸਾਇਲੋ 'ਤੇ ਕਿਸਾਨਾਂ ਤੋਂ ਸਿੱਧੀ ਕਣਕ ਨਹੀਂ ਉਤਾਰੀ ਜਾਵੇਗੀ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਆੜ੍ਹਤੀ ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਪੰਜਾਬ ਆੜ੍ਹਤੀ ਫੈਡਰੇਸ਼ਨ ਵਲੋਂ 16 ਮਾਰਚ ਨੂੰ ਹਰੀਕੇ ਵਿਚ ਪੰਜਾਬ ਭਰ ਦੇ ਆੜ੍ਹਤੀਆਂ ਦਾ ਇਜਲਾਸ ਬੁਲਾਇਆ ਗਿਆ ਹੈ ਜਿਸ ਵਿਚ ਸਾਰੇ ਜ਼ਿਲਿ੍ਹਆਂ ਦੀਆਂ ਮੰਡੀਆਂ ਵਿਚ ਆ ਰਹੀਆਂ ਮੁਸ਼ਕਲਾਂ 'ਤੇ ਚਰਚਾ ਕੀਤੀ ਜਾਵੇਗੀ |