ਕਿਸ਼ਨਪੁਰਾ ਕਲਾਂ, 3 ਮਾਰਚ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਦਾਇਆ ਕਲਾਂ ਵਿਖੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਪਿੰਡ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਾਸਤੇ 24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲੇ ਆਧੁਨਿਕ ਖੇਡ ਗਰਾਊਾਡ ਦੇ ਨਿਰਮਾਣ ਕਾਰਜਾਂ ਦਾ ਰਸਮੀ ਤੌਰ 'ਤੇ ਅਰੰਭ ਕਰ ਦਿੱਤਾ ਗਿਆ¢ ਇਸ ਪ੍ਰੋਜੈਕਟ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਤੇ ਪਿੰਡ ਦੀ ਸਰਪੰਚ ਨਵਜੋਤ ਕੌਰ ਬੁੱਟਰ ਤੋਂ ਸਮੂਹ ਗਰਾਮ ਪੰਚਾਇਤ ਵਲੋਂ ਕੀਤੀ ਗਈ¢ ਇਸ ਮੌਕੇ ਸਰਪੰਚ ਨਵਜੋਤ ਕੌਰ ਬੁੱਟਰ ਤੇ ਉਨ੍ਹਾਂ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰੇਕ ਪਿੰਡ ਵਿਚ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿੱਥੇ ਬੱਚੇ ਅਤੇ ਨੌਜਵਾਨ ਖੇਡਾਂ ਵੱਲ ਰੁਝਾਨ ਬਣਾਉਣ¢ ਪਿੰਡ ਦੀ ਸਰਪੰਚ ਨਵਜੋਤ ਕੌਰ ਤੇ 'ਆਪ' ਆਗੂ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਇਹ ਤੋਹਫਾ ਦੇਣ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕੀਤਾ¢ ਇਸ ਮੌਕੇ ਦਰਸ਼ਨ ਸਿੰਘ ਪੰਚ, ਜਗਰਾਜ ਸਿੰਘ ਪੰਚ, ਬਲਦੇਵ ਸਿੰਘ ਪੰਚ, ਪਰਮਜੀਤ ਕੌਰ ਪੰਚ, ਪ੍ਰਕਾਸ਼ ਸਿੰਘ, ਪਰਮਜੀਤ ਸਿੰਘ, ਅਜੇ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਜਗਰਾਜ ਸਿੰਘ, ਡਾ. ਤਰਸੇਮ ਸਿੰਘ ਦਰਸ਼ਨ ਸਿੰਘ, ਗੁਰਚਰਨ ਸਿੰਘ, ਨਾਨਕ ਚੰਦ, ਤਰਸੇਮ ਸਿੰਘ ਸਹਿਕਾਰੀ ਸਭਾ ਮੈਂਬਰ, ਡਾ: ਦਵਿੰਦਰ ਸਿੰਘ, ਕੇਵਲ ਸਿੰਘ, ਬਲਵੰਤ ਸਿੰਘ, ਪ੍ਰਗਟ ਸਿੰਘ, ਸਤਪਾਲ ਸਿੰਘ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਹਾਕਮ ਸਿੰਘ, ਸ਼ਿੰਦਰ ਸਿੰਘ, ਗੁਰਦੇਵ ਸਿੰਘ, ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ, ਜਗਦੇਵ ਸਿੰਘ ਬੈਂਕ ਮੈਨੇਜਰ ਆਦਿ ਹਾਜ਼ਰ ਸਨ¢