02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਹਾਰਟ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 04-03-2026
ਅਜੀਤਵਾਲ, 3 ਮਾਰਚ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਬੜੀ ਧੂਮਧਾਮ, ਉਤਸ਼ਾਹ ਤੇ ਖੁਸ਼ੀ ਦੇ ਮਾਹੌਲ ਵਿਚ ਮਨਾਉਂਦਿਆਂ ਸਕੂਲ ਨੂੰ ਰੰਗ-ਬਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਸੀ¢ ਬੱਚਿਆਂ ਨੇ ਰੰਗੀਨ ਪਹਿਰਾਵੇ ਪਹਿਨ ਕੇ ਤਿਉਹਾਰ ਦੀ ਖੁਸ਼ੀ ਮਨਾਈ¢ ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਗਈ | ਜਿਸ ਤੋਂ ਬਾਅਦ ਅਧਿਆਪਕਾਂ ਵਲੋਂ ਬੱਚਿਆਂ ਨੂੰ ਹੋਲੀ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ¢ ਇਸ ਮੌਕੇ 'ਤੇ ਨੰਨੇ ਮੁੰਨੇ ਵਿਦਿਆਰਥੀਆਂ ਵਲੋਂ ਰੰਗਾਂ ਨਾਲ ਸੰਬੰਧਿਤ ਕਵਿਤਾਵਾਂ, ਗੀਤ ਪੇਸ਼ ਕੀਤੇ ਗਏ¢ ਵਿਦਿਆਰਥੀਆਂ ਨੇ ਹੋਲੀ ਦੇ ਵਿਸ਼ੇ 'ਤੇ ਸੁੰਦਰ ਚਿੱਤਰਕਲਾ ਵੀ ਤਿਆਰ ਕੀਤੀ ਗਈ¢ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿੱਤ ਪਲਤਾ, ਸ਼੍ਰੈਆ ਪਲਤਾ ਅਤੇ ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਵਲੋਂ ਸਾਰੇ ਬੱਚਿਆਂ ਅਤੇ ਸਟਾਫ ਨੂੰ ਹੋਲੀ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਨੂੰ ਸੁਰੱਖਿਅਤ ਅਤੇ ਵਾਤਾਵਰਨ ਦਾ ਧਿਆਨ ਰੱਖ ਕੇ ਹੋਲੀ ਮਨਾਉਣ ਦੀ ਸਲਾਹ ਦਿੱਤੀ¢ ਅੰਤ ਵਿੱਚ ਬੱਚਿਆਂ ਨੇ ਇਕ-ਦੂਜੇ ਨੂੰ ਰੰਗ ਲਗਾ ਕੇ ਇਸ ਤਿਉਹਾਰ ਨੂੰ ਰੰਗੀਨ ਬਣਾ ਦਿੱਤਾ¢
Ad Position 22
No active advertisement
ਪਿਛਲੀ ਖ਼ਬਰ ਵਿਅੰਗਕਾਰ ਡਾ. ਸਾਧੂ ਰਾਮ ਲੰਗੇਆਣਾ ਦਾ ਸਨਮਾਨ 8 ਨੂੰ <br/> ਅਗਲੀ ਖ਼ਬਰ ਥਾਣਾ ਮਹਿਣਾ ਵਲੋਂ ਅਕਾਲੀ ਆਗੂ ਨੂੰ ਹਿਰਾਸਤ 'ਚ ਲਿਆ
Ad Position 24
No active advertisement