ਕੋਟ ਈਸੇ ਖਾਂ, 3 ਮਾਰਚ (ਗੁਰਮੀਤ ਸਿੰਘ ਖਾਲਸਾ)-ਹਾਸ ਵਿਅੰਗ ਖੇਤਰ 'ਚ ਚਰਚਿਤ ਵਿਅੰਗਕਾਰ ਡਾ. ਸਾਧੂ ਰਾਮ ਲੰਗੇਆਣਾ ਦਾ ਲਿਖਾਰੀ ਸਾਹਿਤ ਸਭਾ ਝੱਤਰੇ ਵਲੋਂ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 11 ਵਜੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ¢ ਇਸ ਸਬੰਧੀ ਸਭਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਡਾ. ਸਾਧੂ ਰਾਮ ਲੰਗੇਆਣਾ ਦੀਆਂ 2 ਬਾਲ ਸਾਹਿਤ ਪੁਸਤਕਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਾਸਤੇ ਚੁਣਿਆ ਗਿਆ ਹੈ ਤੇ ਇਸ ਤੋਂ ਇਲਾਵਾ ਸਾਧੂ ਰਾਮ ਲੰਗੇਆਣਾ ਵਲੋਂ 10 ਪੁਸਤਕਾਂ ਪਾਠਕਾਂ ਦੀ ਲੋਕ ਕਚਹਿਰੀ ਵਿਚ ਪੇਸ਼ ਕੀਤੀਆਂ ਗਈਆਂ ਹਨ ਤੇ ਆਮ ਦੀ ਤਰ੍ਹਾਂ ਬਹੁਤ ਸਾਰੇ ਅਖਬਾਰਾਂ, ਮੈਗਜ਼ੀਨਾਂ ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਹੁੰਦੀਆਂ ਹਨ¢ ਇਨ੍ਹਾਂ ਸਾਹਿਤਕ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਸਭਾ ਵਲੋਂ ਉਨ੍ਹਾਂ ਦੀ ਹਾੌਸਲਾ ਅਫਜ਼ਾਈ ਵਾਸਤੇ ਸਨਮਾਨ ਕਰਨ ਲਈ ਚੋਣ ਕੀਤੀ ਗਈ ਹੈ¢ ਪ੍ਰਧਾਨ ਜਗਜੀਤ ਸਿੰਘ ਝੱਤਰੇ ਤੇ ਬਾਕੀ ਮੈਂਬਰਾਂ ਵਲੋਂ ਸਮੂਹ ਲੇਖਕਾਂ ਨੂੰ ਸਨਮਾਨ ਸਮਾਗਮ 'ਚ ਪੰਚਾਇਤ ਘਰ ਨੇੜੇ ਬੱਸ ਸਟੈਂਡ, ਪਿੰਡ ਝੱਤਰਾ, ਤਹਿਸੀਲ ਜ਼ੀਰਾ (ਫਿਰੋਜ਼ਪੁਰ) ਵਿਖੇ ਸਮੇਂ ਸਿਰ ਪਹੁੰਚਣ ਲਈ ਪੁਰਜ਼ੋਰ ਅਪੀਲ ਕੀਤੀ¢