11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਵਲੋਂ ਸਾਥੀਆਂ ਦੀ ਸੇਵਾ-ਮੁਕਤੀ 'ਤੇ ਸਨਮਾਨ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਬਰਾਂਚ ਮੋਗਾ ਵਲੋਂ ਆਪਣੇ ਪੰਜ ਸਾਥੀਆਂ ਦੀ ਸੇਵਾ-ਮੁਕਤੀ 'ਤੇ ਸਨਮਾਨ ਸਮਾਰੋਹ ਕੀਤਾ ਗਿਆ | ਇਹ ਪੰਜ ਸਾਥੀ ਮਨਮੋਹਨ ਸਿੰਘ ਟੀਜੀ 1 ਮਕੈਨਿਕ, ਭੋਲਾ ਸਿੰਘ ਜੇਟੀ, ਬਿੱਕਰ ਸਿੰਘ ਡਰਾਈਵਰ, ਮੱਖਣ ਸਿੰਘ ਡਰਾਈਵਰ, ਬਲਵਿੰਦਰ ਸਿੰਘ ਡਰਾਈਵਰ ਪਿਛਲੇ ਮਹੀਨਿਆਂ ਵਿਚ ਵੱਖ-ਵੱਖ ਮਿਤੀਆਂ ਨੂੰ ਸੇਵਾ-ਮੁਕਤ ਹੋਏ | ਇਨ੍ਹਾਂ ਦੇ ਸਨਮਾਨ ਵਿਚ ਇਕੱਠਾ ਸਨਮਾਨ ਸਮਾਰੋਹ ਕੀਤਾ ਗਿਆ | ਇਨ੍ਹਾਂ ਸਾਥੀਆਂ ਨੇ ਜਿੱਥੇ ਮਹਿਕਮੇ ਵਿਚ ਆਪਣਾ ਕੰਮ ਪੂਰੀ ਤਨਦੇਹੀ ਨਾਲ ਕੀਤਾ ਉੱਥੇ ਮਹਿਕਮੇ ਨੂੰ ਬਚਾਉਣ ਲਈ ਅਤੇ ਮੁਲਾਜ਼ਮ ਹੱਕਾਂ ਲਈ ਲਗਾਤਾਰ ਲੜ ਰਹੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਿਚ ਕੰਮ ਕਰਦੇ ਹੋਏ ਜਥੇਬੰਦਕ ਸਰਗਰਮੀਆਂ ਵਿਚ ਆਪਣਾ ਲਗਾਤਾਰ ਯੋਗਦਾਨ ਪਾਇਆ | ਇਸ ਮੌਕੇ ਜਥੇਬੰਦੀ ਦੇ ਵਰਕਰਜ਼, ਪੰਜਾਬ ਪੈਨਸ਼ਨ ਯੂਨੀਅਨ ਦੇ ਮੈਂਬਰ, ਸੇਵਾ-ਮੁਕਤ ਸਾਥੀਆਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਨ੍ਹਾਂ ਦੇ ਸਨਮਾਨ ਵਿਚ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ | ਇਸ ਮੌਕੇ ਸੁਖਜੀਤ ਸਿੰਘ ਗਰੇਵਾਲ ਜੀ.ਐਮ., ਸੁਮਿਤ ਕੁਮਾਰ ਵਰਕਸ ਮੈਨੇਜਰ, ਨਛੱਤਰ ਸਿੰਘ ਸਾਬਕਾ ਟਰੈਫ਼ਿਕ ਮੈਨੇਜਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਜਥੇਬੰਦੀ ਵਲੋਂ ਗੁਰਜੰਟ ਸਿੰਘ ਕੋਕਰੀ, ਰਾਜਵੀਰ ਸਿੰਘ, ਮਨਦੀਪ ਸਿੰਘ ਮਖੂ, ਗੁਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ | ਸਟੇਜ ਦੀ ਕਾਰਵਾਈ ਸੁਰਿੰਦਰ ਸਿੰਘ ਬਰਾੜ ਨੇ ਬਾਖ਼ੂਬੀ ਨਿਭਾਈ | ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਅਜਮੇਰ ਸਿੰਘ ਅਖਾੜਾ, ਉਂਕਾਰ ਸਿੰਘ ਫਰਵਾਹਾ, ਚਮਕੌਰ ਸਿੰਘ ਲੰਗੇਆਣਾ ਅਤੇ ਹੋਰ ਵੀ ਹਾਜ਼ਰ ਸਨ | ਸੰਬੋਧਨ ਕਰਨ ਵਾਲਿਆਂ ਵਿਚ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਮੰਡ, ਭੁਪਿੰਦਰ ਸਿੰਘ ਸੇਖੋਂ ਨੇ ਇਨ੍ਹਾਂ ਸਾਥੀਆਂ ਦੇ ਮਹਿਕਮੇ ਅਤੇ ਜਥੇਬੰਦੀ ਵਿਚ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਮਾਜ ਸਭਾ ਦੀ ਮਹੱਤਵਪੂਰਨ ਮੀਟਿੰਗ ਅਗਲੀ ਖ਼ਬਰ 12 ਦੀ 'ਪੰਜਾਬ ਬਚਾਓ' ਰੈਲੀ ਇਤਿਹਾਸਕ ਇਕੱਠ ਸਾਬਿਤ ਹੋਵੇਗੀ-ਅਕਾਲੀ ਆਗੂ
Ad Position 24