14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹਰਚੰਦ ਸਿੰਘ ਗਿੱਲ ਯੂ.ਐਸ.ਏ. ਘੋਲੀਆ ਖੁਰਦ ਨਮਿਤ ਸ਼ਰਧਾਂਜਲੀ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਸਮਾਧ ਭਾਈ, 8 ਮਾਰਚ (ਜਗਰੂਪ ਸਿੰਘ ਸਰੋਆ)-ਸਾਬਕਾ ਪੰਚਾਇਤ ਮੈਂਬਰ ਤੇ ਸਮਾਜ ਸੇਵੀ ਹਰਚੰਦ ਸਿੰਘ ਗਿੱਲ ਯੂ.ਐਸ.ਏ. (73) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੰਤ ਬਾਬਾ ਗੁਲਾਬ ਸਿੰਘ ਅਨੰਦ ਭਵਨ ਘੋਲੀਆ ਖੁਰਦ ਵਿਖੇ ਹੋਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮੇਂ ਭਾਈ ਅਜਮੇਰ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਮਨੁੱਖ ਦੇ ਜੀਵਨ ਤੇ ਮੌਤ ਦੇ ਫਲਸਫੇ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਅੰਤਿਮ ਅਰਦਾਸ ਉਪਰੰਤ ਭੁਪਿੰਦਰ ਸਿੰਘ ਸਾਹੋਕੇ ਇੰਚਾਰਜ ਕਾਂਗਰਸ ਹਲਕਾ ਨਿਹਾਲ ਸਿੰਘ ਵਾਲਾ, ਭੋਲਾ ਸਿੰਘ ਬਰਾੜ ਇੰਚਾਰਜ ਕਾਂਗਰਸ ਹਲਕਾ ਫਿਰੋਜ਼ਪੁਰ ਦਿਹਾਤੀ, ਕਮਲਜੀਤ ਸਿੰਘ ਬਰਾੜ ਆਗੂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ, ਬਲਦੇਵ ਸਿੰਘ ਬੀੜ, ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ ਤੇ ਸਟੇਜ ਸਕੱਤਰ ਮਾਸਟਰ ਨਾਹਰ ਸਿੰਘ ਨੱਥੋਕੇ ਨੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਹਰਚੰਦ ਸਿੰਘ ਹਲਕੇ ਦੇ ਸਾਰੇ ਸਿਆਸੀ ਤੇ ਧਾਰਮਿਕ ਆਗੂਆਂ ਨਾਲ ਪ੍ਰੇਮ ਰੱਖਣ ਵਾਲੇ ਅਤੇ ਪਿੰਡ ਦੇ ਸਮਾਜਸੇਵੀ ਕਾਰਜਾਂ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਇਨਸਾਨ ਸਨ | ਇਸ ਮੌਕੇ ਗਿੱਲ ਪਰਿਵਾਰ ਨੇ ਹਰਚੰਦ ਸਿੰਘ ਦੀ ਯਾਦ ਵਿਚ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਦਾ ਐਲਾਨ ਕੀਤਾ ਤੇ ਵੱਖ-ਵੱਖ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਰਾਸ਼ੀ ਭੇਟ ਕੀਤੀ | ਇਸ ਸਮੇਂ ਰਾਜਵਿੰਦਰ ਸਿੰਘ ਧਰਮਕੋਟ ਇੰਚਾਰਜ ਹਲਕਾ ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਧਰਮ ਪਤਨੀ ਅਮਨਦੀਪ ਕੌਰ, ਖਣਮੁਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹੋਂਦ ਚਿੱਲੜ ਤਾਲਮੇਲ ਕਮੇਟੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ., ਸਾਬਕਾ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਲਵਲੀ, ਰਣਧੀਰ ਸਿੰਘ ਫੂਲੇਵਾਲਾ, ਇਕਬਾਲ ਸਿੰਘ, ਸਾਬਕਾ ਸਰਪੰਚ ਜਗਮੋਹਨ ਸਿੰਘ ਜੈ ਸਿੰਘ ਵਾਲਾ, ਸਰਕਲ ਪ੍ਰਧਾਨ ਅਜੀਤਪਾਲ ਸਿੰਘ ਰਣੀਆ, ਸਰਪੰਚ ਅਮਰ ਸਿੰਘ ਘੋਲੀਆ ਖੁਰਦ, ਸੁਰਜੀਤ ਸਿੰਘ ਸੰਘੇੜਾ ਤਲਵੰਡੀ ਖੁਰਦ, ਮਾ. ਜਤਿੰਦਰਪਾਲ ਸਿੰਘ ਸੰਘੇੜਾ, ਜਸਵਿੰਦਰ ਸਿੰਘ ਗਰੇਵਾਲ, ਜਸਮਿੰਦਰ ਸਿੰਘ ਸਰਾਂ, ਰਣਦੀਪ ਸਿੰਘ ਸਿੱਧੂ ਦੌਧਰ, ਜਸਵਿੰਦਰ ਸਿੰਘ ਘੋਲੀਆ ਕੈਨੇਡਾ, ਮਾ. ਗੁਰਮੇਲ ਸਿੰਘ ਘੋਲੀਆ, ਗੁਰਪ੍ਰੀਤ ਸਿੰਘ ਬਾਗੜੀ ਯੂ.ਐਸ.ਏ., ਸਾਬਕਾ ਸਰਪੰਚ ਗੁਰਮੇਲ ਕੌਰ, ਸਾਬਕਾ ਸਰਪੰਚ ਇਕਬਾਲ ਸਿੰਘ, ਨਰੋਤਮ ਪੁਰੀ, ਜਿੰਦਰ ਪੁਰੀ, ਨੰਬਰਦਾਰ ਗੁਰਮੀਤ ਸਿੰਘ ਘੋਲੀਆ ਕਲਾਂ, ਕਲੱਬ ਪ੍ਰਧਾਨ ਅਰਵਿੰਦਰ ਸਿੰਘ ਕਾਕਾ, ਕੁਲਵੰਤ ਸਿੰਘ ਕੈਨੇਡਾ, ਹਰਬੰਸ ਸਿੰਘ ਗਿੱਲ, ਜਗਦੇਵ ਸਿੰਘ ਗਿੱਲ, ਤੇਜਿੰਦਰ ਸਿੰਘ ਗਿੱਲ, ਪੰਚ ਪਰਵਿੰਦਰ ਗਿੱਲ, ਪੰਚ ਚੰਦ ਸਿੰਘ, ਪੰਚ ਨਵਜੀਤ ਸਿੰਘ, ਜਗਦੀਸ਼ ਸਿੰਘ ਦੀਸ਼ਾ, ਆੜ੍ਹਤੀ ਅਭਿਲਾਸ਼ ਚੰਦ ਜੁਗਨੀ, ਕੰਵਰ ਸਿੰਘ ਥਰਾਜ, ਲਖਵੀਰ ਸੀਰਾ, ਹਾਕਮ ਸਿੰਘ ਪੰਜਗਰਾਈਾ, ਰਛਪਾਲ ਸਿੰਘ ਫੂਲੇਵਾਲਾ, ਜੇ.ਈ. ਕਰਮ ਸਿੰਘ ਸਮਾਧ ਭਾਈ, ਜਸਵਿੰਦਰ ਸਿੰਘ ਕਿੰਗਰਾ, ਰਛਪਾਲ ਸਿੰਘ ਬਾਗੜੀ, ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਖਾਲਸਾ, ਮੇਜਰ ਸਿੰਘ ਬਲਾਕ ਪ੍ਰਧਾਨ ਕਾਦੀਆਂ, ਜਗਤਾਰ ਸਿੰਘ ਤਖਤੂਪੁਰਾ, ਸੁਖਰਾਜ ਸਿੰਘ ਸਰੋਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫੂਲੇਵਾਲਾ ਦੇ ਦਾਨੀ ਸੱਜਣਾਂ ਦਾ ਸਕੂਲ ਵਲੋਂ ਸਨਮਾਨ ਅਗਲੀ ਖ਼ਬਰ ਭੁੱਲਰ ਪਰਿਵਾਰ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਸਮਰਪਿਤ ਰਹੇਗਾ-ਪ੍ਰਧਾਨ ਭੁੱਲਰ
Ad Position 24