ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਪੀ.ਐਸ.ਐਮ.ਐਸ.ਯੂ. ਪੰਜਾਬ ਅਤੇ ਸਾਂਝੇ ਮੰਚ ਦੇ ਸੱਦੇ 'ਤੇ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਮਹਿਲਾ ਕਰਮਚਾਰੀਆਂ, ਬਜ਼ੁਰਗ ਪੈਨਸ਼ਨਰਾਂ ਤੇ ਮੁਲਾਜ਼ਮਾਂ 'ਤੇ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਦਿਨ 'ਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਤੋਹਫ਼ਾ ਦਿੱਤਾ ਗਿਆ | ਇਸ ਕੀਤੇ ਗਏ ਲਾਠੀਚਾਰਜ ਵਿਚ ਬਹੁਤ ਸਾਰੇ ਬਜ਼ੁਰਗ ਪੈਨਸ਼ਨਰਾਂ ਅਤੇ ਮਹਿਲਾ ਮੁਲਾਜ਼ਮਾਂ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸਾਂ 'ਤੇ ਲਿਜਾ ਕੇ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪਿਆ ਜਿਸ ਦੇ ਵਿਰੋਧ ਵਜੋਂ ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਦੇ ਸਾਰੇ ਦਫ਼ਤਰਾਂ ਦਾ ਕੰਮ ਬੰਦ ਕੀਤਾ ਗਿਆ ਤੇ ਬਾਅਦ ਦੁਪਹਿਰ 3 ਵਜੇ ਮੁਲਾਜ਼ਮਾਂ ਦੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਗੇਟ ਰੈਲੀਆਂ ਕੀਤੀਆਂ ਗਈਆਂ | ਜਿਸ ਦੀ ਲਗਾਤਾਰਤਾ ਵਿਚ ਅੱਜ ਜ਼ਿਲ੍ਹਾ ਮੋਗਾ ਦੇ ਦਫ਼ਤਰੀ ਕਾਮਿਆਂ ਵਲੋਂ ਕੰਮ ਬੰਦ ਕਰ ਕੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜ਼ਿਲ੍ਹਾ ਹੈੱਡ ਕੁਆਟਰ 'ਤੇ ਗੇਟ ਰੈਲੀ ਕੀਤੀ ਗਈ ਅਤੇ ਉਸ ਤੋਂ ਬਾਅਦ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਰੈਲੀ ਵਿਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਬਲਜਿੰਦਰ ਸਿੰਘ ਧਾਲੀਵਾਲ ਪੰਜਾਬ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫ਼ਤਰ ਦਲਬੀਰ ਸਿੰਘ, ਪਰਮਪਾਲ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਅਮਨਦੀਪ ਸਿੰਘ ਬਲਾਕ ਪ੍ਰਧਾਨ, ਇੰਦਰਪਾਲ, ਅਮਨਦੀਪ ਸਿੰਘ ਮੀਡੀਆ ਕੋਆਰਡੀਨੇਟਰ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਡੀ.ਪੀ., ਕੁਲਦੀਪ ਸਿੰਘ ਘਾਲੀ, ਗੁਰਵਿੰਦਰ ਸਿੰਘ, ਦੀਪਕ ਕੁਮਾਰ, ਸੁਖਰਾਜ ਕੌਰ, ਸੋਨੀਆ, ਆਰਤੀ, ਬਲਤੇਜ ਸਿੰਘ, ਅੰਮਿ੍ਤਪਾਲ ਸਿੰਘ ਵਾਟਰ ਸਪਲਾਈ, ਜਗਰਾਜ ਸਿੰਘ ਜਲਾਲਾਬਾਦੀ, ਖੁਸ਼ਪਾਲ ਕੌਰ, ਰੂਪ ਸਿੰਘ, ਬਹਾਦਰ ਸਿੰਘ, ਰਾਜੂ ਸਿੰਘ, ਗੁਰਨੈਬ ਸਿੰਘ ਪੀ.ਡਬਲਿਊ.ਡੀ. ਵਿਭਾਗ ਮੋਗਾ, ਰਜਿੰਦਰ ਸਿੰਘ ਰਿਆੜ ਪੰਜਾਬ ਪ੍ਰਧਾਨ ਲਘੂ ਉਦਯੋਗ, ਰੇਸ਼ਮ ਸਿੰਘ ਪੈਨਸ਼ਨਰ ਆਗੂ, ਸਤਿਅਮ ਪ੍ਰਕਾਸ਼, ਅਮਰੀਕ ਸਿੰਘ ਜਲ ਸਪਲਾਈ ਆਦਿ ਸ਼ਾਮਿਲ ਸਨ |