07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਚਾਵਲਾ ਨੇ ਜਥੇਦਾਰ ਪ੍ਰੀਤਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕੀਤਾ <br/>

Ad Position 21
No active advertisement
ਅਜੀਤ ਡੈਸਕ 10-03-2026
ਸਮਾਧ ਭਾਈ, 9 ਮਾਰਚ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਪਿੰਡ ਸਮਾਧ ਭਾਈ ਵਾਸੀ ਬਜ਼ੁਰਗ ਦਰਵੇਸ਼ ਧਾਰਮਿਕ ਬੁਲਾਰੇ ਜਥੇਦਾਰ ਪ੍ਰੀਤਮ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਬਰਾੜ ਤੇ ਜਗਸੀਰ ਸਿੰਘ ਬਰਾੜ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਨੇਕ ਰੂਹ ਦੇ ਮਾਲਕ ਜਥੇਦਾਰ ਪ੍ਰੀਤਮ ਸਿੰਘ ਦਾ ਚਲੇ ਜਾਣਾ ਧਾਰਮਿਕ ਸਫ਼ਾਂ ਅੰਦਰ ਵੱਡੀ ਖ਼ਾਮੋਸ਼ੀ ਪੈਦਾ ਕਰ ਗਿਆ ਹੈ ਅਤੇ ਉਨ੍ਹਾਂ ਦੀ ਘਾਟ ਧਾਰਮਿਕ ਮੰਚਾਂ 'ਤੇ ਹਮੇਸ਼ਾ ਰੜਕਦੀ ਰਹੇਗੀ | ਇਸ ਮੌਕੇ ਲਵਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਲੁਧਿਆਣਾ, ਗੁਰਜੀਤ ਸਿੰਘ, ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ, ਐਜੂਕੇਸ਼ਨ ਸੁਸਾਇਟੀ ਪ੍ਰਧਾਨ ਸਤਨਾਮ ਸਿੰਘ ਭਾਈ, ਨਛੱਤਰ ਸਿੰਘ ਸਰੋਆ, ਇੰਦਰਜੀਤ ਸਿੰਘ ਮਾਣੂੰਕੇ ਗਿੱਲ, ਗੁਰਮੁਖ ਸਿੰਘ ਮਾਲੜਾ, ਗਿਆਨੀ ਸੁਦਾਗਰ ਸਿੰਘ, ਪ੍ਰੀਤਮ ਸਿੰਘ ਸਰੋਆ, ਸੁੱਖਾ ਸਿੰਘ ਭਾਈ ਆਦਿ ਨੇ ਵੀ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੇ ਵਿਰੋਧ 'ਚ ਘੜੇ ਭੰਨ ਕੇ ਰੋਸ ਰੈਲੀ <br/> ਅਗਲੀ ਖ਼ਬਰ ਅਮਰੀਕੀ ਕਾਰੋਬਾਰੀ ਹਰਮੰਦਰ ਗਿੱਲ ਨੇ ਪਿਤਾ ਦੀਆਂ ਅਸਥੀਆਂ ਖੇਤ 'ਚ ਪਾਉਂਦਿਆਂ ਬੂਟਾ ਲਗਾ ਕੇ ਨਵੀਂ ਪਿਰਤ ਪਾਈ <br/>
Ad Position 24