08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ 3 ਵਿਦਿਆਰਥੀ ਰੁਜ਼ਗਾਰ ਲਈ ਚੁਣੇ <br/>

Ad Position 21
No active advertisement
ਅਜੀਤ ਡੈਸਕ 10-03-2026
ਅਜੀਤਵਾਲ, 9 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜ ਅਜੀਤਵਾਲ ਦੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ 3 ਵਿਦਿਆਰਥੀਆਂ ਦੀ ਰੁਜ਼ਗਾਰ ਲਈ ਚੋਣ ਹੋਈ¢ ਇਨ੍ਹਾਂ ਵਿਚ ਨੈਬ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਸਿਧਵਾਂ ਬੇਟ (ਲੁਧਿਆਣਾ), ਹਰਪ੍ਰੀਤ ਸਿੰਘ ਨੂੰ ਕਲਿਆਣੀ ਹਸਪਤਾਲ ਜਗਰਾਉਂ (ਲੁਧਿਆਣਾ) ਤੇ ਏਕਲਵਯ ਕੁਮਾਰ ਦੀ ਥਾਪਰ ਕਲੀਨਿਕ ਲੈਬ ਫ਼ਿਰੋਜ਼ਪੁਰ ਲਈ ਚੋਣ ਹੋਈ¢ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਲਗਨ ਤੇ ਮਿਹਨਤ ਨਾਲ ਕੰਮ ਕਰਕੇ ਆਪਣੇ ਹੁਨਰ ਵਿਚ ਬੁਲੰਦੀਆਂ ਛੂਹਣ ਲਈ ਅਸ਼ੀਰਵਾਦ ਦਿੱਤਾ¢ ਮੈਡਮ ਵਿਸ਼ਾਲਜੀਤ ਕÏਰ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕਾਰਾਤਮਿਕ ਸੋਚ ਨਾਲ ਮਿਹਨਤ ਕਰਕੇ ਅੱਗੇ ਵਧਣ ਤੇ ਸਹਿਜਤਾ ਨਾਲ ਕੰਮ ਕਰਨ ਲਈ ਹਮੇਸ਼ਾ ਉਤਸ਼ਾਹਿਤ ਰਹਿਣਾ ਚਾਹੀਦਾ ਹੈ¢ ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਰੁਜ਼ਗਾਰ ਮਿਲਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ¢

Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਕਰਵਾਇਆ ਸੈਮੀਨਾਰ <br/> ਅਗਲੀ ਖ਼ਬਰ ਔਰਤਾਂ ਨੂੰ ਇਕ ਹਜ਼ਾਰ ਮਹੀਨਾ ਦੇਣਾ ਔਰਤ ਵਰਗ ਲਈ ਵੱਡਾ ਤੋਹਫ਼ਾ-ਅਜੇ ਸ਼ਰਮਾ <br/>
Ad Position 24