08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਕਰਵਾਇਆ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੇ ਚੁਣੇ ਹੋਏ 117 ਵਿਧਾਇਕ ਤੇ ਭਿ੍ਸ਼ਟ ਅਧਿਕਾਰੀ ਤੇ ਕਰਮਚਾਰੀ ਇਹ ਨਾ ਸਮਝਣ ਕਿ ਉਹ ਰੱਬ ਬਣ ਗਏ ਹਨ, ਜੇਕਰ ਉਨ੍ਹਾਂ ਦੀ ਕੁਰੱਪਸ਼ਨ ਦੇ ਸਬੂਤ ਸਾਡੇ ਤੱਕ ਪਹੁੰਚਦੇ ਹਨ ਤਾਂ ਕਾਨੂੰਨ ਦਾ ਡੰਡਾ ਉਨ੍ਹਾਂ ਦੇ ਰੱਬ ਹੋਣ ਦਾ ਵਹਿਮ ਦੂਰ ਕਰ ਦੇਵੇਗਾ | ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਕਰਵਾਏ ਗਏ 'ਪੰਜਾਬ ਦੀ ਗੱਲ' ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਫੈਲਿਆ ਨਸ਼ਿਆਂ ਦਾ ਕਾਰੋਬਾਰ ਸਿੱਧੇ ਰੂਪ ਵਿਚ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ | ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ ਤੇ ਜੇ.ਐਨ.ਯੂ. ਦੇ ਪੁਰਾਣੇ ਵਿਦਿਆਰਥੀ ਪ੍ਰੋ. ਪੀ.ਐਸ. ਭੋਗਲ ਨੇ ਦੁਨੀਆ ਭਰ ਦੀਆਂ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ | ਫਾਊਾਡਰ ਮੈਂਬਰ ਅਜੇ ਗੋਰਾ ਸੂਦ ਨੇ ਦੱਸਿਆ ਕਿ ਨਿਰੰਜਨ ਸਿੰਘ ਦਾ ਬਚਪਨ ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਵਿਚ ਬੀਤਿਆ | ਸਿਵਲ ਸੁਸਾਇਟੀ ਦੇ ਫਾਊਾਡਰ ਡਾ. ਕੁਲਦੀਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਦੀ ਗੱਲ ਕੀਤੀ ਉੱਥੇ ਨਿਰੰਜਨ ਸਿੰਘ ਅਤੇ ਸੈਮੀਨਾਰ ਵਿਚ ਪਹੁੰਚੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਸਿੰਘ ਬੇਦੀ, ਮਲਵਿੰਦਰ ਸਿੰਘ ਗਰੇਵਾਲ, ਪਿ੍ਤਪਾਲ ਸਿੰਘ ਲੱਕੀ ਗਿੱਲ, ਵੀ.ਪੀ. ਸੇਠੀ, ਦਫ਼ਤਰ ਇੰਚਾਰਜ ਸ਼ਿਵਸ਼ਰਨ ਸਿੰਘ, ਦਿਆਲ ਸਿੰਘ, ਹਰਭਜਨ ਸਿੰਘ ਬਹੋਨਾ, ਕਮਲਜੀਤ ਸਿੰਘ ਮਹੇਸ਼ਰੀ, ਪ੍ਰੇਮ ਕੁਮਾਰ, ਚਮਕੌਰ ਚੰਦ ਕੌਰੀ, ਦਿਨੇਸ਼ ਗਰਗ ਸਮਾਜ ਸੇਵੀ, ਤੇਜਾ ਸਿੰਘ ਬਰਾੜ, ਜਸਵਿੰਦਰ ਸਿੰਘ ਸੋਢੀ, ਠੇਕੇਦਾਰ ਸੰਤੋਖ ਸਿੰਘ, ਸਾਰਜ ਸੰਧੂ, ਪ੍ਰੋ. ਦਵਿੰਦਰ ਕੌਰ, ਐਡਵੋਕੇਟ ਰਵਿੰਦਰ ਕੌਰ, ਜਸਵੀਰ ਕੌਰ ਰੋਡੇ, ਐਡਵੋਕੇਟ ਰਣਜੀਤ ਸਿੰਘ ਸਾਬਕਾ ਬਾਰ ਪ੍ਰਧਾਨ, ਕਰਨਲ ਬਾਬੂ ਸਿੰਘ, ਪਿ੍. ਪੂਰਨ ਸਿੰਘ, ਸਵਰਨ ਸਿੰਘ ਖੋਸਾ, ਜਗਦੀਸ਼ ਚਾਹਲ, ਗਿਆਨ ਸਿੰਘ, ਮਹਿੰਦਰਪਾਲ ਲੂੰਬਾ, ਭੁਪਿੰਦਰ ਸਿੰਘ ਸੇਖੋਂ, ਧਰਮਪਾਲ ਸਿੰਘ ਡੀ.ਪੀ., ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਸਾਥੀ ਵਿਜੇ ਕੁਮਾਰ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਿਖਾਰੀ ਸਭਾ ਮੋਗਾ ਦੀ ਮੀਟਿੰਗ <br/> ਅਗਲੀ ਖ਼ਬਰ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ 3 ਵਿਦਿਆਰਥੀ ਰੁਜ਼ਗਾਰ ਲਈ ਚੁਣੇ <br/>
Ad Position 24