08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲਿਖਾਰੀ ਸਭਾ ਮੋਗਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਨੇਚਰ ਪਾਰਕ ਵਿਖੇ ਲਿਖਾਰੀ ਸਭਾ ਮੋਗਾ ਦੀ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੌਜੂਦਾ ਅਮਰੀਕਾ ਇਰਾਨ ਜੰਗ ਬਾਰੇ ਖੁੱਲ ਕੇ ਵਿਚਾਰ-ਵਟਾਂਦਰਾ ਕਰਦਿਆਂ ਲੇਖਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਸੰਸਾਰ 'ਤੇ ਯੁੱਧ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ ਜੋ ਚਿੰਤਾਜਨਕ ਹੈ | ਇਕ ਮਤਾ ਪਾਸ ਕਰਕੇ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਸਮੂਹ ਬੀਬੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ | ਮੀਟਿੰਗ ਨੂੰ ਦੂਜੇ ਐਤਵਾਰ ਕਰਨ ਦੀ ਬਜਾਏ ਦੂਜਾ ਸਨਿਚਰਵਾਰ ਕਰਨ ਬਾਰੇ ਸਹਿਮਤੀ ਪ੍ਰਗਟ ਕੀਤੀ ਗਈ | ਇਸ ਮੌਕੇ ਜੋਧ ਸਿੰਘ ਨੇ ਉਰਦੂ ਤੇ ਪੰਜਾਬੀ ਵਿਚ ਕਵਿਤਾ ਪੇਸ਼ ਕੀਤੀ |
ਲੇਖਕਾਂ ਵਿਚੋਂ ਪਰਮਜੀਤ ਸਿੰਘ ਚੂਹੜਚੱਕ, ਸੁਰਜੀਤ ਸਿੰਘ ਕਾਲੇਕੇ, ਡਾ. ਬਲਦੇਵ ਸਿੰਘ ਢਿੱਲੋਂ, ਜੰਗੀਰ ਸਿੰਘ ਖੋਖਰ, ਮਾਸਟਰ ਪ੍ਰੇਮ ਕੁਮਾਰ, ਬਲਵੀਰ ਪਰਦੇਸੀ, ਗੁਰਨਾਮ ਗਾਮਾ ਨੇ ਗੀਤਾ ਗ਼ਜ਼ਲਾਂ ਤੇ ਰਚਨਾਵਾਂ ਨਾਲ ਖ਼ੂਬ ਰੰਗ ਬੰਨਿ੍ਹਆ | ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਹਰਸਿਮਰਤ ਕੌਰ ਵਲੋਂ ਲਿਖੀ ਕਵਿਤਾ ਪੇਸ਼ ਕੀਤੀ | ਨਛੱਤਰ ਸਿੰਘ ਪ੍ਰੇਮੀ ਨੇ ਨਵੇਂ ਨਾਵਲ ਦਾ ਕਾਂਡ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ <br/> ਅਗਲੀ ਖ਼ਬਰ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਕਰਵਾਇਆ ਸੈਮੀਨਾਰ <br/>
Ad Position 24