08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 10-03-2026
ਬਾਘਾ ਪੁਰਾਣਾ, 9 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਦੇਸ਼ ਵਿਦੇਸ਼ 'ਚ ਗੁਰਬਾਣੀ ਤੇ ਗੁਰੂ ਇਤਿਹਾਸ ਦਾ ਪ੍ਰਚਾਰ ਕਰ ਰਹੀ ਮਹਾਨ ਸੰਸਥਾ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਚਰਨ ਕੰਵਲ ਸਾਹਿਬ ਬਾਘਾ ਪੁਰਾਣਾ ਵਿਖੇ ਅਵਤਾਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਦੌਰਾਨ ਹੋਰਾਂ ਗੁਰਮਤਿ ਵਿਚਾਰਾਂ ਤੋਂ ਇਲਾਵਾ ਸਭਾ ਵਲੋਂ ਨਾਨਕਸ਼ਾਹੀ ਕਲੰਡਰ ਛਪਾਉਣ ਸਬੰਧੀ ਵਿਸ਼ੇਸ਼ ਵਿਚਾਰਾਂ ਕੀਤੀਆਂ ਗਈਆਂ ਤੇ ਕਵੀਸ਼ਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ | ਇਸ ਮੌਕੇ ਸਭਾ ਦੇ ਚੇਅਰਮੈਨ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਨੇ ਕਿਹਾ ਕਿ ਕਵੀਸ਼ਰ ਢਾਡੀ ਕਲਾ ਪੰਜਾਬ ਦੇ ਇਤਿਹਾਸ 'ਚ ਵਿਸ਼ੇਸ਼ ਅਸਥਾਨ ਰੱਖਦੀ ਹੈ ਕਿਉਂਕਿ ਕਵੀਸ਼ਰੀ ਗੁਰੂ ਸਾਹਿਬ ਜੀ ਦੀ ਮਹਾਨ ਬਖ਼ਸ਼ਿਸ਼ ਹੈ ਤੇ ਕਵੀਸ਼ਰੀ ਸੁਣਾ ਕੇ ਪੁਰਾਤਨ ਸਮੇਂ 'ਚ ਆਮ ਇਨਸਾਨਾਂ ਨੂੰ ਮੁਗ਼ਲਾਂ ਨਾਲ ਟੱਕਰ ਲੈਣ ਲਈ ਸ਼ੇਰ ਬਣਾਇਆ ਜਾਂਦਾ ਸੀ ਤੇ ਇਸ ਮਹਾਨ ਬਖ਼ਸ਼ਿਸ਼ ਦੀ ਸਾਨੂੰ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਨ ਸਰਕਾਰ ਨੂੰ ਇਸ ਗੁਰੂ ਦੀ ਬਖ਼ਸ਼ਿਸ਼ ਨੂੰ ਪ੍ਰਫੁੱਲਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ | ਇਸ ਮੌਕੇ ਬਲਵਿੰਦਰ ਸਿੰਘ ਭਗਤਾ, ਹਰਦੇਵ ਸਿੰਘ ਨਿਧੜਕ, ਦਰਸ਼ਨ ਸਿੰਘ ਪੰਛੀ, ਪਰਮਜੀਤ ਸਿੰਘ ਪੰਮਾ, ਜਰਨੈਲ ਸਿੰਘ ਰਾਈਆਂ, ਰੂਪ ਸਿੰਘ, ਸਾਧੂ ਸਿੰਘ, ਸਵਰਨ ਸਿੰਘ ਰੋਡੇ, ਪ੍ਰਗਟ ਸਿੰਘ, ਪਾਲ ਸਿੰਘ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕਲ ਗੁਰਦੁਆਰਾ ਕਮੇਟੀ ਮੋਗਾ ਵਲੋਂ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਲਿਖਾਰੀ ਸਭਾ ਮੋਗਾ ਦੀ ਮੀਟਿੰਗ <br/>
Ad Position 24