ਸਮਾਧ ਭਾਈ, 10 ਮਾਰਚ (ਜਗਰੂਪ ਸਿੰਘ ਸਰੋਆ)-ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਬਸਤੀ ਗਰਾਮ ਪੰਚਾਇਤ ਗੋਬਿੰਦਗੜ੍ਹ ਸਮਾਧ ਭਾਈ ਵਿਖੇ ਸਵ: ਭੋਲਾ ਸਿੰਘ ਬਾਗੜੀ ਦੀ ਸਪੁੱਤਰੀ ਵੀਰਪਾਲ ਕੌਰ ਕੈਨੇਡਾ ਵਲੋਂ 300 ਬੱਚਿਆਂ ਨੂੰ ਬੂਟ ਵੰਡੇ¢ ਇਸ ਮੌਕੇ ਸਕੂਲ ਇੰਚਾਰਜ ਵੀਰਪਾਲ ਕੌਰ ਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਜੋਗਿੰਦਰ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ¢ ਇਸ ਮੌਕੇ ਨਿਰਮਲ ਸਿੰਘ ਬਾਗੜੀ, ਸੁਖਬੀਰ ਸਿੰਘ ਬਿਲਗਾ, ਗੁਰਜੀਵਨ ਬਾਗੜੀ, ਅਮੀਰ ਖਾਨ, ਨਜ਼ੀਰ ਖਾਨ, ਕਿਰਨਜੀਤ ਕੌਰ, ਹਰਜੀਤ ਕੌਰ, ਸ਼ਵਿੰਦਰਪਾਲ ਸ਼ਰਮਾ, ਜਸਪਾਲ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ, ਮੀਨੂ ਰਾਣੀ ਆਦਿ ਹਾਜ਼ਰ ਸਨ¢