07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਾਘਾ ਪੁਰਾਣਾ ਰੈਲੀ ਲਈ ਅਕਾਲੀ ਆਗੂਆਂ ਨੇ ਤਿਆਰੀਆਂ ਕੀਤੀਆਂ ਤੇਜ਼-ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 11-03-2026
ਠੱਠੀ ਭਾਈ, 10 ਮਾਰਚ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਵਲੋਂ 12 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹਲਕੇ ਦੇ ਅਕਾਲੀ ਆਗੂਆਂ ਵਲੋਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਰੈਲੀ ਨੂੰ ਖ਼ਾਸ ਤੌਰ 'ਤੇ ਸੰਬੋਧਨ ਕਰਨਗੇ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕਿਸਾਨ ਵਿੰਗ ਸਰਕਲ ਸੁਖਾਨੰਦ ਦੇ ਸਾਬਕਾ ਪ੍ਰਧਾਨ ਅੰਗਰੇਜ਼ ਸਿੰਘ ਬਰਾੜ ਆੜ੍ਹਤੀ ਸੁਖਾਨੰਦ, ਸਾਬਕਾ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਸਿੱਧੂ ਸੁਖਾਨੰਦ, ਸਾਬਕਾ ਸੁਸਾਇਟੀ ਪ੍ਰਧਾਨ ਇਕਬਾਲ ਸਿੰਘ ਵਾਲੀਆ, ਸਾਬਕਾ ਸਹਿਕਾਰੀ ਸਭਾ ਪ੍ਰਧਾਨ ਜੱਸਾ ਸਿੰਘ ਬਰਾੜ, ਸਾਬਕਾ ਸਰਕਲ ਪ੍ਰਧਾਨ ਕੁਲਦੀਪ ਸਿੰਘ ਵਾਂਦਰ, ਸੀਨੀਅਰ ਅਕਾਲੀ ਆਗੂ ਨੰਬਰਦਾਰ ਕੁਲਜੀਤ ਸਿੰਘ ਚੀਦਾ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਸਿੱਧੂ ਬੰਬੀਹਾ ਭਾਈ ਤੇ ਅਕਾਲੀ ਆਗੂ ਪ੍ਰਗਟ ਸਿੰਘ ਧਾਲੀਵਾਲ ਮਾੜੀ ਮੁਸਤਫ਼ਾ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਇਲਾਕੇ ਦੇ ਵਰਕਰਾਂ ਤੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ ਲਈ ਅਹਿਮ ਸਾਬਤ ਹੋਵੇਗੀ | ਉਨ੍ਹਾਂ ਹਲਕਾ ਬਾਘਾ ਪੁਰਾਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 12 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਰਜਿੰਦਰ ਵਧਵਾ ਦਾ ਸਨਮਾਨ <br/> ਅਗਲੀ ਖ਼ਬਰ ਐਨ.ਆਰ.ਆਈ. ਪਰਿਵਾਰ ਨੇ 300 ਬੱਚਿਆਂ ਨੂੰ ਬੂਟ ਵੰਡੇ <br/>
Ad Position 24