07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਮਾਜ ਸੇਵੀ ਰਜਿੰਦਰ ਵਧਵਾ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 11-03-2026
ਮੋਗਾ, 10 ਮਾਰਚ (ਅਸ਼ੋਕ ਬਾਂਸਲ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਨੇ ਲਾਲ ਦੁਆਰੇ ਮੰਦਿਰ ਦੇ ਚੇਅਰਮੈਨ ਤੇ ਸਮਾਜ ਸੇਵੀ ਰਾਜਿੰਦਰ ਵਧਵਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ¢ ਇਹ ਸਨਮਾਨ ਉਨ੍ਹਾਂ ਨੂੰ ਮੋਗਾ ਸ਼ਹਿਰ 'ਚ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ 'ਚ ਸਰਗਰਮ ਭਾਗੀਦਾਰੀ ਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਦਿੱਤਾ ਗਿਆ¢ ਸਨਮਾਨ ਸਮਾਗਮ ਦੌਰਾਨ, ਮੰਡਲ ਦੇ ਸਰਪ੍ਰਸਤ, ਪ੍ਰੋਫੈਸਰ ਸੁਰੇਸ਼ ਬਾਂਸਲ, ਦੇਵ ਕਰਨ ਮਿੱਤਲ ਅਤੇ ਪ੍ਰਧਾਨ, ਐਡਵੋਕੇਟ ਜੈ ਗੋਇਲ ਨੇ ਰਾਜਿੰਦਰ ਵਧਵਾ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ¢ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸੰਸਥਾ ਹਰ ਸਾਲ ਉਨ੍ਹਾਂ ਦੀਆਂ ਸਾਲਾਨਾ ਸਕੂਲ ਫੀਸਾਂ ਨੂੰ ਕਵਰ ਕਰਦੀ ਹੈ¢ ਰਾਜਿੰਦਰ ਵਧਵਾ ਨਾ ਸਿਰਫ ਮੰਦਰ ਦੇ ਸਫਲ ਚੇਅਰਮੈਨ ਹਨ ਬਲਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹਨ ਜੋ ਧਰਮ ਤੇ ਸੇਵਾ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ¢ ਮੰਡਲ ਵਲੋਂ ਦਿੱਤੇ ਗਏ ਸਨਮਾਨ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਰਾਜਿੰਦਰ ਵਧਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ¢ ਇਸ ਮੌਕੇ ਮੰਡਲ ਦੇ ਮੈਂਬਰ ਜਤਿੰਦਰ ਪੁਰੀ, ਪ੍ਰਵੀਨ ਗੋਇਲ, ਰਾਜੀਵ ਗੁਪਤਾ, ਕੇਸ਼ਵ ਬਾਂਸਲ, ਅਸ਼ਵਨੀ ਗੁਪਤਾ, ਦੀਪਕ ਗਰਗ, ਹਰੀ ਓਮ ਮਿੱਤਲ, ਰਾਜਨ ਗੋਇਲ, ਓਮ ਪ੍ਰਕਾਸ਼ ਚਾਵਲਾ, ਨਿਤਿਨ ਗਰਗ, ਦੀਪ ਅਰੋੜਾ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਦੀ ਅਗਵਾਈ 'ਚ ਵੱਖ-ਵੱਖ ਮਹਾਂਪੁਰਸ਼ਾਂ ਨੇ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਬਾਘਾ ਪੁਰਾਣਾ ਰੈਲੀ ਲਈ ਅਕਾਲੀ ਆਗੂਆਂ ਨੇ ਤਿਆਰੀਆਂ ਕੀਤੀਆਂ ਤੇਜ਼-ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ <b...
Ad Position 24