ਮੋਗਾ, 10 ਮਾਰਚ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਵਿਚ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਅਧਿਕਾਰੀਆਂ ਨੂੰ ਹਿਊਮਨ ਇੰਪਾਵਰਮੈਂਟ ਸੁਸਾਇਟੀ ਦੀ ਸੀਨੀਅਰ ਮੀਤ ਪ੍ਰਧਾਨ ਵੇਨਿਕਾ ਗੋਇਲ ਨੇ ਸਨਮਾਨਿਤ ਕੀਤਾ¢ ਇਸ ਮੌਕੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਪ੍ਰਧਾਨ ਮਹੇਸ਼ ਗਰਗ, ਜਨਰਲ ਸਕੱਤਰ ਰਾਜੇਸ਼ ਸ਼ਰਮਾ ਰਾਜੂ, ਉਪ ਪ੍ਰਧਾਨ ਦੀਪਕ ਸ਼ਰਮਾ, ਰਾਜ ਅਰੋੜਾ, ਸਕੱਤਰ ਮਨੋਜ ਸੈਨ, ਸੰਯੁਕਤ ਸਕੱਤਰ ਨਿਤਿਨ ਸ਼ਰਮਾ, ਮੀਡੀਆ ਇੰਚਾਰਜ ਆਸ਼ੂ ਸਿੰਗਲਾ ਆਦਿ ਹਾਜਰ ਸਨ |