ਸਮਾਧ ਭਾਈ, 10 ਮਾਰਚ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਬਚਾਓ ਮੁਹਿੰਮ ਤਹਿਤ ਕੱਲ੍ਹ ਬਾਘਾ ਪੁਰਾਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਪਾਰਟੀ ਦੀ ਇਕਜੁੱਟਤਾ ਲਈ ਮੀਲ ਪੱਥਰ ਸਾਬਤ ਹੋਵੇਗੀ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਲੱਬ ਪ੍ਰਧਾਨ ਜਗਸੀਰ ਸਿੰਘ ਸੰਗਤਪੁਰਾ ਨੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਦੀ ਪ੍ਰੇਰਨਾ ਸਦਕਾ ਪਿੰਡ ਸੰਗਤਪੁਰਾ ਵਿਖੇ ਰੈਲੀ ਸਬੰਧੀ ਆਪਣੇ ਵਰਕਰਾਂ ਨੂੰ ਘਰ ਘਰ ਮਿਲਣ ਮੌਕੇ ਕੀਤਾ¢ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਨੂੰ ਨੰਗਿਆਂ ਕਰਨ ਲਈ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ¢ ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਬਲਦੇਵ ਸਿੰਘ ਮਾਨ, ਮਲਕੀਤ ਸਿੰਘ ਸੰਗਤਪੁਰਾ, ਜੰਗ ਸਿੰਘ ਮਾਨ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਗੁਰਚਰਨ ਸਿੰਘ ਮਾਨ, ਜਗਰੂਪ ਸਿੰਘ ਪੱਪੂ, ਸਾਬਕਾ ਪੰਚ ਚਮਕੌਰ ਸਿੰਘ, ਪੂਰਨ ਸਿੰਘ, ਸੰਦੀਪ ਸਿੰਘ, ਗੁਰਜੰਟ ਸਿੰਘ ਫੌਜੀ, ਨੰਬਰਦਾਰ ਜੱਸਾ ਸਿੰਘ, ਬੇਅੰਤ ਸਿੰਘ ਬਰਾੜ, ਮਨਜਿੰਦਰ ਸਿੰਘ, ਪਿੰਦਾ ਮਾਨ, ਪਵਿੱਤਰ ਸਿੰਘ, ਯਾਦਵਿੰਦਰ ਸਿੰਘ, ਗੁਰਭਗਤ ਸਿੰਘ, ਗੱਗਾ ਸਿੰਘ ਆਦਿ ਹਾਜ਼ਰ ਸਨ¢