08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ

Ad Position 21
No active advertisement
ਅਜੀਤ ਡੈਸਕ 11-03-2026
ਨਿਹਾਲ ਸਿੰਘ ਵਾਲਾ, 10 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਕੌਮਾਂਤਰੀ ਮਹਿਲਾ ਦਿਵਸ ਮੌਕੇ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦਾ ਆਗਾਜ਼ ਕਰਦਿਆਂ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਆਪਣੀ ਮਿਹਨਤ ਸਦਕਾ ਲੜਕੀਆਂ ਹਰ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ | ਲੋੜ ਹੈ ਕਿ ਲੜਕੀਆਂ ਤੇ ਔਰਤਾਂ ਆਪਣੀ ਸ਼ਕਤੀ ਪਹਿਚਾਣ ਕੇ ਅੱਗੇ ਵਧਣ ਤੇ ਆਪਣੀ ਜ਼ਿੰਦਗੀ 'ਚ ਉੱਚਾ ਮੁਕਾਮ ਹਾਸਲ ਕਰਨ | ਸਕੂਲ ਪ੍ਰਬੰਧਕ ਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਦਿਨ ਵਿਸ਼ਵ ਭਰ 'ਚ ਨਾਰੀ ਸ਼ਕਤੀ ਨੂੰ ਉਤਸ਼ਾਹਿਤ, ਪ੍ਰੇਰਿਤ ਤੇ ਉਨ੍ਹਾਂ ਦੀ ਪਹਿਚਾਣ ਸਥਾਪਤ ਕਰਨ ਲਈ ਮਨਾਇਆ ਜਾਂਦਾ ਹੈ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਮਹਿਲਾ ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਰੌਸ਼ਨੀ ਪਾਈ ਤੇ ਔਰਤਾਂ ਵਲੋਂ ਸਮਾਨਤਾ ਦੇ ਹੱਕ ਹਾਸਲ ਕਰਨ ਲਈ ਕੀਤੇ ਸੰਘਰਸ਼ਾਂ ਦੀ ਦਾਸਤਾਨ ਪੇਸ਼ ਕੀਤੀ | ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਅਸੀਂ ਲੜਕੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ ਕਿਉਂਕਿ ਇਕ ਪੜ੍ਹੀ ਲਿਖੀ ਤੇ ਜਾਗਰੂਕ ਨਾਰੀ ਦੋ ਪਰਿਵਾਰਾਂ ਦੀ ਤਰੱਕੀ ਦਾ ਜਰੀਆ ਬਣਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਜੋੜ ਮੇਲੇ ਵਿਚ ਸ਼ਾਮਿਲ ਹੋਣ ਵਾਲੀ ਸੰਗਤ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ-ਬਾਬਾ ਗੁਰਦੀਪ ਸਿੰਘ ਅਗਲੀ ਖ਼ਬਰ 'ਪੰਜਾਬ ਬਚਾਓ ਰੈਲੀ' ਸ਼੍ਰੋਮਣੀ ਅਕਾਲੀ ਦਲ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ-ਸੰਗਤਪੁਰਾ <br/>
Ad Position 24