08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਵਿਸ਼ਵ ਸ਼ਾਂਤੀ ਲਈ ਕੀਤੀਆਂ ਦੁਆਵਾਂ <br/>

Ad Position 21
No active advertisement
ਅਜੀਤ ਡੈਸਕ 11-03-2026
ਨਿਹਾਲ ਸਿੰਘ ਵਾਲਾ, 10 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਤੀਜੀ ਵਿਸ਼ਵ ਜੰਗ ਦੇ ਮੁਹਾਣੇ 'ਤੇ ਖੜ੍ਹੇ ਸੰਸਾਰ ਦੇ ਲੋਕਾਂ ਲਈ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ¢ ਇਸ ਮੌਕੇ 2 ਮਿੰਟ ਦਾ ਮੋਨ ਧਾਰਨ ਕਰਕੇ ਈਰਾਨ ਦੇ ਇਕ ਪ੍ਰਾਇਮਰੀ ਸਕੂਲ ਵਿਚ ਨਿਰਦੋਸ਼ ਮਾਰੀਆਂ ਗਈਆਂ 150 ਤੋਂ ਵੱਧ ਛੋਟੀਆਂ ਬੱਚੀਆਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ¢ ਇਸ ਮੌਕੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਆਮ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਦੀਆਂ ਹਨ¢ ਇਸ ਦੀ ਤਾਜ਼ਾ ਉਦਾਹਰਨ ਪ੍ਰਾਇਮਰੀ ਸਕੂਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਤੇ ਹੋਰ ਆਮ ਹਜ਼ਾਰਾਂ ਬੇਦੋਸ਼ੇ ਲੋਕਾਂ ਦੇ ਮੌਤ ਤੋਂ ਮਿਲਦੀ ਹੈ¢ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਜੋਕੀ ਦੁਨੀਆ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ¢ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਡਿੱਗੀ ਅੱਗ ਦੀ ਚਿੰਘਾੜੀ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕਰਦੀ ਹੈ¢ ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ¢ ਕੁਝ ਨੇਤਾਵਾਂ ਦੀ ਹਉਮੈ ਦਾ ਸ਼ਿਕਾਰ ਦੁਨੀਆ ਦੇ ਆਮ ਲੋਕ ਬਣਦੇ ਹਨ¢ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਪ੍ਰਭਾਵੀ ਦੇਸ਼ਾਂ ਨੂੰ ਕੂਟਨੀਤਕ ਢੰਗ ਨਾਲ ਇਹ ਜੰਗ ਰੋਕਣ ਲਈ ਅਮਰੀਕਾ ਤੇ ਇਜ਼ਰਾਈਲ 'ਤੇ ਦਬਾਅ ਬਣਾਉਣ ਦਾ ਸੱਦਾ ਦਿੱਤਾ¢

Ad Position 22
No active advertisement
ਪਿਛਲੀ ਖ਼ਬਰ 'ਆਕਸਫੋਰਡ ਦੇ ਵਿਦਿਆਰਥੀ ਪਿ੍ਆਂਸ਼ ਬਾਂਸਲ ਨੇ ਏ.ਟੀ.ਐਲ. ਖੇਤਰ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਨਸ਼ਿਆਂ ਤੇ ਬੁਰਾਈਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਖੇਡਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ-ਡਾ. ਗਰਗ <br...
Ad Position 24