'ਆਕਸਫੋਰਡ ਦੇ ਵਿਦਿਆਰਥੀ ਪਿ੍ਆਂਸ਼ ਬਾਂਸਲ ਨੇ ਏ.ਟੀ.ਐਲ. ਖੇਤਰ 'ਚ ਮਾਰੀਆਂ ਮੱਲਾਂ <br/>
ਅਜੀਤ ਡੈਸਕ
11-03-2026
ਵਰਨਣਯੋਗ ਹੈ ਕਿ ਦਿੱਲੀ ਦੀ ਇਸ ਸੰਸਥਾ ਵਲੋਂ 10 ਹਜਾਰ ਰੁਪਏ ਇਸ ਵਿਦਿਆਰਥੀ ਦਾ ਹੌਸਲਾ ਅਫਜਾਈ ਕਰਦੇ ਹੋਏ ਉਸ ਨੂੰ ਬੈਂਕ ਖਾਤੇ ਰਾਹੀਂ ਇਨਾਮ ਵਜੋਂ ਭੇਜੇ ਗਏ ਜਨ ਤਾਂ ਜੋ ਉਹ ਇਸ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਸਕੇ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਤੇ ਲੈਬ ਇੰਚਾਰਜ ਨੂੰ ਵੀ ਵਧਾਈ ਦਿੱਤੀ | ਇਸ ਸਮੇਂ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਗੁਰਮੀਤ ਸਿੰਘ ਗਿੱਲ (ਪ੍ਰਧਾਨ) ਨੇ ਵਿਦਿਆਰਥੀ ਪਿ੍ਆਸ਼ ਬਾਂਸਲ ਨੂੰ ਵਧਾਈ ਤੇ ਹਲਾਸ਼ੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ਵਿਚ ਅੱਗੇ ਆਉਣ ਲਈ ਕਿਹਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' ਵਾਈਸ ਚੇਅਰਮੈਨ ਨੇ ਵੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ |