ਨਿਹਾਲ ਸਿੰਘ ਵਾਲਾ, 11 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਦੇਸ਼ ਅੰਦਰ ਚੱਲ ਰਹੇ ਐਸ.ਆਈ.ਆਰ. ਅਭਿਆਨ ਤਹਿਤ ਬਣ ਰਹੀਆਂ ਨਵੀਆਂ ਵੋਟਾਂ ਤੇ ਨਵੇਂ ਬਣਾਏ ਜਾਣ ਪੋਲਿੰਗ ਸਟੇਸ਼ਨਾਂ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਆਬਜ਼ਰਵਰ ਹਰਦੀਪ ਸਿੰਘ ਕਿੰਗਰਾ ਵਲੋਂ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਕਾਕਾ ਸਵੀਟਸ ਨਿਹਾਲ ਸਿੰਘ ਵਾਲਾ ਵਿਖੇ ਪਾਰਟੀ ਦੇ ਬੀ.ਐਲ.ਏ. ਨੂੰ ਟਰੇਨਿੰਗ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਹਲਕਾ ਆਬਜ਼ਰਵਰ ਹਰਦੀਪ ਸਿੰਘ ਕਿੰਗਰਾ ਨੇ ਕਾਂਗਰਸ ਪਾਰਟੀ ਵਲੋਂ ਹਲਕਾ ਨਿਹਾਲ ਸਿੰਘ ਵਾਲਾ 'ਚ ਲਗਾਏ ਗਏ ਬੀ.ਐਲ.ਏ. ਨੂੰ ਐਸ.ਆਈ.ਆਰ. ਸਬੰਧਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਰਕਾਰ ਵਲੋਂ ਨਵੀਆਂ ਵੋਟਾਂ ਬਣਾਉਣ ਸਬੰਧੀ ਨਿਯੁਕਤ ਕੀਤੇ ਬੀ.ਐਲ.ਓਜ ਨੂੰ ਸਹਿਯੋਗ ਦੇ ਕੇ ਜਿੱਥੇ ਨਵੀਆਂ ਯੋਗ ਵੋਟਾਂ ਬਣਾਉਣੀਆਂ ਹਨ, ਉੱਥੇ ਪਾਰਟੀ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਾਅਲੀ ਬਣ ਰਹੀਆਂ ਅਯੋਗ ਵੋਟਾਂ ਨੂੰ ਰੋਕਿਆ ਜਾਵੇ | ਉਨ੍ਹਾਂ ਦੱਸਿਆ ਕਿ ਨਵੇਂ ਵੋਟਰ ਨੂੰ ਆਪਣੀ ਵੋਟ ਬਣਾਉਣ ਲਈ ਬੀ.ਐਲ.ਓ. ਨੂੰ ਸਿਰਫ਼ ਇਕ ਹੀ ਦਸਤਾਵੇਜ਼ ਆਪਣੇ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਵੋਟਾਂ ਦੀ ਚੋਰੀ ਰੋਕਣ ਲਈ ਹਰ ਪੋਲਿੰਗ ਬੂਥ ਲਈ ਬੀ.ਐਲ.ਏ. ਆਪਣੇ ਤੌਰ 'ਤੇ ਨਿਯੁਕਤ ਕੀਤੇ ਗਏ ਹਨ ਤਾਂ ਕਿ ਵੋਟਰ ਸੂਚੀ ਪੂਰੀ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਸਕੇ | ਇਸ ਮੌਕੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਵਲੋਂ ਆਬਜ਼ਰਵਰ ਹਰਦੀਪ ਸਿੰਘ ਕਿੰਗਰਾ ਤੇ ਪਾਰਟੀ ਦੇ ਸਮੁੱਚੇ ਬੀ.ਐਲ.ਏ. ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੂਬਾ ਆਗੂ ਇੰਦਰਜੀਤ ਗਰਗ ਜੌਲੀ, ਅਮਿਤ ਸਿੰਗਲਾ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੱੁਸਾ, ਸਰਪੰਚ ਪਰਮਜੀਤ ਸਿੰਘ ਨੰਗਲ, ਹਰਨੇਕ ਸਿੰਘ ਰਾਮੰੂਵਾਲਾ, ਪ੍ਰਧਾਨ ਰੂਪ ਲਾਲ ਮਿੱਤਲ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਡਾ. ਦਵਿੰਦਰ ਸਿੰਘ ਗਿੱਲ, ਸਤਿੰਦਰ ਸਿੰਘ ਬਬਲਾ ਦੀਨਾਂ, ਹਰਫੂਲ ਸਿੰਘ ਮਾਣੰੂਕੇ, ਸਤਵੰਤ ਸਿੰਘ ਰਣਸੀਂਹ, ਰਜਿੰਦਰ ਸੋਢੀ, ਬਿੰਦਰੀ ਪੱਤੋ, ਬਲਵੀਰ ਸਿੰਘ ਬੁਰਜ ਹਮੀਰਾ ਆਦਿ ਹਾਜ਼ਰ ਸਨ |