25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤਿੰਨ ਰੋਜ਼ਾ ਦੀਵਾਨ 18 ਤੋਂ <br/>

Ad Position 21
No active advertisement
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ <br/> 13-03-2026
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਗੁਰੂ ਮਾਨਿਓਾ ਗ੍ਰੰਥ ਚੇਤਨਾ ਸਮਾਗਮ 18-19-20 ਮਾਰਚ ਨੂੰ ਮੋਗਾ ਦੀ ਦਾਣਾ ਮੰਡੀ ਵਿਖੇ ਹੋ ਰਹੇ ਹਨ | ਜਿਸ ਦੀਆਂ ਤਿਆਰੀਆਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਨੇ ਵੱਡੇ ਪੱਧਰ 'ਤੇ ਆਰੰਭ ਕਰ ਦਿੱਤੀਆਂ ਹਨ | ਦਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਮੋਗਾ ਸ਼ਹਿਰ ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕੌਮ ਦੇ ਮਹਾਨ ਪ੍ਰਚਾਰਕ 9 ਸਾਲ ਬਾਅਦ ਮੋਗਾ ਸ਼ਹਿਰ ਵਿਖੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਲਈ ਬਹੁਤ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸਮਾਗਮ ਸਫਲਤਾ ਨਾਲ ਹੋ ਸਕੇ¢ ਮੋਹਨਜੀਤ ਸਿੰਘ, ਕੇਵਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਅੰਮਿ੍ਤ ਸੰਚਾਰ ਵੀ ਹੋਵੇਗਾ¢ ਇਸ ਮੌਕੇ ਖਾਲਸਾ ਸੇਵਾ ਸੁਸਾਇਟੀ ਤੋਂ ਪਰਮਜੀਤ ਸਿੰਘ ਬਿੱਟੂ ਸ਼ਹੀਦ ਭਗਤ ਸਿੰਘ ਬਲੱਡ, ਸੇਵਾ ਸੁਸਾਇਟੀ ਤੋਂ ਗੁਰਜੋਤ ਸਿੰਘ ਕੰਡਾ, ਬਲਵੰਤ ਸਿੰਘ, ਦਸਤਾਰ ਚੇਤਨਾ ਮਾਰਚ ਸਿੰਘ ਕਮੇਟੀ ਵਲੋਂ ਹਰਦਿਆਲ ਸਿੰਘ ਜਗਰੂਪ ਸਿੰਘ, ਸਮਾਜ ਸੇਵਾ ਸੁਸਾਇਟੀ ਵਲੋਂ ਪ੍ਰਗਟ ਸਿੰਘ, ਰਣਜੀਤ ਸਿੰਘ ਸ਼ੰਟੀ ਮੱਲ੍ਹੀ, ਭੁਪਿੰਦਰ ਸਿੰਘ, ਜਗਰੂਪ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਸਿੰਘ, ਡਾ. ਜਗਦੇਵ ਸਿੰਘ, ਪਰਮੇਸ਼ਰ ਦੁਆਰ ਸੇਵਾ ਦਲ ਤਲਵੰਡੀ ਭਾਈ ਤੋਂ ਪਵਨਦੀਪ ਸਿੰਘ, ਜਗਦੀਪ ਸਿੰਘ ਡਾਲਾ, ਹਰਵਿੰਦਰ ਸਿੰਘ ਹੈਪੀ ਬੱਧਨੀ, ਭੈਣ ਹਰਭਜਨ ਕੌਰ, ਕੁਲਦੀਪ ਕੌਰ, ਸੁਖਪ੍ਰੀਤ ਕੌਰ, ਮਨਦੀਪ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਮਾਪਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ <br/> ਅਗਲੀ ਖ਼ਬਰ ਯੂਨੀਅਨ ਆਗੂਆਂ ਦੀ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨਾਲ ਮੀਟਿੰਗ <br/>
Ad Position 24