ਬੱਧਨੀ ਕਲਾਂ, 27 ਮਾਰਚ (ਸੰਜੀਵ ਕੋਛੜ)-ਪੁਲਿਸ ਥਾਣਾ ਬੱਧਨੀ ਕਲਾਂ ਵਿਖੇ ਮੁੱਖ ਮੁਨਸ਼ੀ ਦੀ ਬਾਖ਼ੂਬੀ ਡਿਊਟੀ ਨਿਭਾ ਰਹੇ ਹੈੱਡ ਕਾਂਸਟੇਬਲ ਗੁਰਦੀਪ ਸਿੰਘ, ਹੈੱਡ ਕਾਂਸਟੇਬਲ ਅਮਰਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਕੰਵਲਦੀਪ ਸਿੰਘ ਨੂੰ ਸਹਾਇਕ ਥਾਣੇਦਾਰ ਦੀ ਤਰੱਕੀ ਸਬੰਧੀ ਕੋਰਸ ਕਰਨ ਤੇ ਟਰੇਨਿੰਗ ਲੈਣ ਲਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਜਾਣ ਲਈ ਥਾਣਾ ਬੱਧਨੀ ਕਲਾਂ ਵਿਖੇ ਰੱਖੀ ਗਈ ਪਾਰਟੀ ਉਪਰੰਤ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਤਿੰਨਾਂ ਦੇ ਗਲ 'ਚ ਹਾਰ ਪਾ ਕੇ ਜਿੱਥੇ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਹੀ ਕਸਰਤ ਦੌਰਾਨ ਸਰੀਰਕ ਤੰਦਰੁਸਤੀ ਲਈ ਦੋ-ਦੋ ਕਿੱਲੋ ਦੇਸੀ ਘਿਉ ਦੇ ਕੇ ਰਵਾਨਾ ਕੀਤਾ | ਕੋਰਸ ਕਰਨ ਜਾ ਰਹੇ ਕਰਮਚਾਰੀਆਂ ਨੇ ਪੁਲਿਸ ਪ੍ਰਸ਼ਾਸਨ, ਥਾਣਾ ਮੁਖੀ ਐਸ.ਐਚ.ਓ. ਗੁਰਮੇਲ ਸਿੰਘ ਚਹਿਲ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ |