31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖੱਤਰੀ ਸਭਾ ਮੋਗਾ ਵਲੋਂ ਰਾਮ ਨੌਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-03-2026
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਖੱਤਰੀ ਸਭਾ ਮੋਗਾ ਵਲੋਂ ਸਥਾਨਕ ਭਾਰਤ ਮਾਤਾ ਮੰਦਰ ਵਿਚ ਸ਼੍ਰੀ ਰਾਮਨੌਮੀ ਦਾ ਪਾਵਨ ਤਿਉਹਾਰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਸਭਾ ਦੇ ਪ੍ਰਧਾਨ ਨਾਨਕ ਚੋਪੜਾ ਤੇ ਚੇਅਰਮੈਨ ਪਵਨ ਕੌੜਾ ਦੀ ਅਗਵਾਈ ਵਿਚ ਤੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ ਦੇ ਦਿਸ਼ਾ-ਨਿਰਦੇਸ਼ ਹੇਠ ਸਮਾਪਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ ਨੇ ਆਪਣੇ ਭਜਨ ਰਾਹੀਂ ਹਾਜ਼ਰ ਸ਼ਰਧਾਲੂਆਂ ਦਾ ਮਨ ਮੋਹ ਲਿਆ | ਸੀ. ਵਾਈਸ ਪ੍ਰਧਾਨ ਵਿਜੇ ਧਵਨ, ਸ਼੍ਰੀਮਤੀ ਰੀਮਾ ਖੰਨਾ ਅਤੇ ਖ਼ਜ਼ਾਨਚੀ ਤਰਸੇਮ ਜੰਡ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸਰਪ੍ਰਸਤ ਜਤਿੰਦਰ ਸਿੰਘ ਬੇਦੀ ਤੇ ਚੇਅਰਪਰਸਨ ਸ਼੍ਰੀਮਤੀ ਨੀਤੂ ਚੋਪੜਾ ਨੇ ਕਿਹਾ ਕਿ ਸ਼੍ਰੀ ਰਾਮ ਨੌਮੀ ਦਾ ਇਹ ਪਾਵਨ ਤਿਉਹਾਰ ਸਾਨੂੰ ਮਰਿਆਦਾ, ਸਚਾਈ, ਤਿਆਗ ਅਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਪੇ੍ਰਰਨਾ ਦਿੰਦਾ ਹੈ | ਇਸ ਮੌਕੇ ਵਰਿੰਦਰ ਕੌੜਾ, ਜਤਿੰਦਰ ਪੂਰੀ, ਰੀਮਾ ਖੰਨਾ, ਵਿਜੇ ਧਵਨ, ਨਾਨਕ ਚੋਪੜਾ, ਤਰਸੇਮ ਜੰਡ, ਜਤਿੰਦਰ ਸਿੰਘ ਬੇਦੀ, ਪਵਨ ਕੌੜਾ, ਸਿਧਾਂਤ ਵਰਮਾ, ਪਿ੍ਅੰਕਾ ਖੰਨਾ, ਆਰੂਸ਼ ਚੋਪੜਾ, ਕਿ੍ਸ਼ ਚੋਪੜਾ, ਤਾਮਿਸ਼ ਸੂਦ, ਹਰਪ੍ਰੀਤ ਹੈਪੀ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ 151 ਕੰਜਕਾਂ ਦਾ ਪੂਜਨ ਕੀਤਾ <br/> ਅਗਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਦੇ ਬੀ.ਕਾਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24