ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੱਤਾ ਮੀਨੀਆਂ ਮੁਰੱਬਿਆਂ ਵਾਲੇ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 29-03-2026
ਬੱਧਨੀ ਕਲਾਂ, 28 ਮਾਰਚ (ਸੰਜੀਵ ਕੋਛੜ)-ਸ਼੍ਰੋ. ਅਕਾਲੀ ਦਲ ਦੇ ਜੁਝਾਰੂ ਵਰਕਰ ਸਤਵੰਤ ਸਿੰਘ ਸੱਤਾ ਮੁਰੱਬਿਆਂ ਵਾਲੇ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਹਰਨੇਕ ਸਿੰਘ ਮੀਨੀਆਂ (ਅਮਰੀਕਾ ਵਾਲੇ) ਸੰਖੇਪ ਜਿਹੀ ਬਿਮਾਰੀ ਪਿੱਛੋਂ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਦੇ ਹੋਏ ਅਚਾਨਕ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਹਰਨੇਕ ਸਿੰਘ ਮੀਨੀਆਂ (ਅਮਰੀਕਾ ਵਾਲਿਆਂ) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ 'ਚੋਂ ਆਉਣ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਮੀਨੀਆਂ ਵਿਖੇ 29 ਮਾਰਚ ਦਿਨ ਐਤਵਾਰ ਨੂੰ ਤਕਰੀਬਨ 11 ਤੋਂ 12 ਵਜੇ ਸਿੱਖ ਧਰਮ ਦੇ ਰੀਤੀ ਰਿਵਾਜ਼ਾਂ ਮੁਤਾਬਿਕ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ 'ਚ ਸਤਵੰਤ ਸਿੰਘ ਸੱਤਾ ਨਾਲ ਦੁੱਖ ਸਾਂਝਾਂ ਕਰਨ ਲਈ ਜਿੱਥੇ ਵੱਡੀ ਗਿਣਤੀ 'ਚ ਨਗਰ ਨਿਵਾਸੀ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ ਉੱਥੇ ਹੀ ਸ਼੍ਰੋ. ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਰਾਜਵਿੰਦਰ ਸਿੰਘ ਹਲਕਾ ਇੰਚਾਰਜ, ਜਥੇਦਾਰ ਤੀਰਥ ਸਿੰਘ ਮਾਹਲਾ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਮੋਗਾ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਅਜੀਤਪਾਲ ਸਿੰਘ ਰਣੀਆਂ, ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਸੰਦੀਪ ਕੁਮਾਰ ਸ਼ਰਮਾ, ਐਡਵੋਕੇਟ ਅਮਨਿੰਦਰ ਸਿੰਘ ਸੋਢੀ, ਹਰਜਿੰਦਰ ਸਿੰਘ ਕੁੱਸਾ, ਧਰਮਿੰਦਰ ਸਿੰਘ ਸੋਨੀ ਲੋਪੋ, ਡਾ. ਜਗਤਾਰ ਸਿੰਘ ਮੱਲ੍ਹੀ ਦੌਧਰ, ਅਤਿੰਦਰ ਸਿੰਘ ਦੀਨਾ, ਪਰਮਜੀਤ ਸਿੰਘ ਟੀਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਤਵੰਤ ਸਿੰਘ ਸੱਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾਂ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਲਛਮਣ ਸਿੰਘ ਸਿੱਧੂ ਸਿੰਘਾਂ ਵਾਲਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦਾ ਸਾਲਾਨਾ ਨਤੀਜਾ 2025-26 ਘੋਸ਼ਿਤ ਕੀਤਾ
Ad Position 24
No active advertisement