ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲਛਮਣ ਸਿੰਘ ਸਿੱਧੂ ਸਿੰਘਾਂ ਵਾਲਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਮੈਨੀਟੋਬਾ (ਕੈਨੇਡਾ) ਦੇ ਚੇਅਰਮੈਨ ਰਹੇ ਲਛਮਣ ਸਿੰਘ ਸਿੱਧੂ (91 ਸਾਲ) ਸੇਵਾ ਮੁਕਤ ਪਟਵਾਰੀ ਪਿੰਡ ਸਿੰਘਾਂਵਾਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਆਪ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਅਤੇ ਵਿਸ਼ਵਾਸਪਾਤਰ ਸਾਥੀਆਂ ਵਿਚੋਂ ਸਨ | ਆਪ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਤੇ ਮੋਗਾ ਵਿਚ ਮਾਲ ਪਟਵਾਰੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਤੇ 1988 ਵਿਚ ਸੇਵਾ ਮੁਕਤ ਹੋਣ ਮਗਰੋਂ ਰਾਜਨੀਤਕ ਖੇਤਰ ਵਿਚ ਵਿਚਰਨ ਲੱਗ ਗਏ ਸਨ | ਇਨ੍ਹਾਂ ਦੇ ਸਪੁੱਤਰ ਰਾਜਿੰਦਰਪਾਲ ਸਿੰਘ ਸਿੱਧੂ 1984 ਤੋਂ ਪਰਿਵਾਰ ਸਮੇਤ ਵਿਨੀਪੈਗ ਕੈਨੇਡਾ ਵਿਖੇ ਸੈਟਲ ਹਨ | ਮਿ੍ਤਕ ਸ੍ਰੀ ਮੁਕਤਸਰ ਸਾਹਿਬ ਵਾਸੀ ਮਰਹੂਮ ਕਪੂਰ ਸਿੰਘ ਕੰਗ ਦੇ ਮਾਮਾ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ 'ਆਪ' ਆਗੂ ਸੰਤ ਸਿੰਘ ਬਰਾੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਰਕੰਦੀ, ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਚੌਧਰੀ ਦੌਲਤ ਰਾਮ ਸਿੰਘ ਥਿੰਦ ਰਿਟਾ: ਕਾਨੂੰਗੋ, ਜਥੇ: ਗੁਰਪਿਆਰ ਸਿੰਘ ਮੱਲ੍ਹਣ, ਜਥੇ: ਰੂਪ ਸਿੰਘ ਗੂੜ੍ਹੀ ਸੰਘਰ, ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ, ਜਥੇ: ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ ਸਟਾਫ਼ ਰਿਪੋਰਟਰ 'ਅਜੀਤ' ਪ੍ਰਕਾਸ਼ਨ ਸਮੂਹ ਸ੍ਰੀ ਮੁਕਤਸਰ ਸਾਹਿਬ, ਖੇਡ ਪ੍ਰਮੋਟਰ ਪਰਮਜੀਤ ਸਿੰਘ ਡਾਲਾ, ਹਰਮੇਲ ਸਿੰਘ ਮੌੜ ਨੌਂ ਆਬਾਦ ਸਾਬਕਾ ਚੇਅਰਮੈਨ, ਬਾਵਾ ਯਾਦਵਿੰਦਰ ਸਿੰਘ ਲਾਲੀ, ਮਨਜੀਤ ਸਿੰਘ ਫ਼ੱਤਣਵਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਪਰਮਜੀਤ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਥਿੰਦ, ਨਿਹਾਲ ਸਿੰਘ ਆਸਾ ਬੁੱਟਰ, ਐਡਵੋਕੇਟ ਸ਼ਾਹਬੀਰ ਸਿੰਘ ਫ਼ਰੀਦਕੋਟ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਮਲਕੀਤ ਸਿੰਘ ਰਿਟਾ: ਬੈਂਕ ਮੈਨੇਜਰ, ਬਲਵਿੰਦਰ ਸਿੰਘ ਦੋਦਾ ਸਾਬਕਾ ਐਮ.ਡੀ., ਭਗਵਾਨ ਸਿੰਘ ਸੂਰੇ ਵਾਲਾ, ਗੁਰਸ਼ਵਿੰਦਰ ਸਿੰਘ ਕੰਗ, ਅਮਨਦੀਪ ਸਿੰਘ ਕੰਗ ਤੋਂ ਇਲਾਵਾ ਪਿੰਡ ਭੁੱਟੀਵਾਲਾ, ਆਸਾ ਬੁੱਟਰ, ਮੱਲ੍ਹਣ, ਸੂਰੇ ਵਾਲਾ ਅਤੇ ਹੋਰ ਇਲਾਕਾ ਵਾਸੀਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਲਗਾਤਾਰ ਲਵਾ ਰਹੀ ਹੈ ਵਿਜ਼ਟਰ ਵੀਜ਼ੇ <br/> ਅਗਲੀ ਖ਼ਬਰ ਸੱਤਾ ਮੀਨੀਆਂ ਮੁਰੱਬਿਆਂ ਵਾਲੇ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ <br/>
Ad Position 24
No active advertisement