10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਰੱਖਿਆ ਸਿਆਸੀ ਖੇਤਰ 'ਚ ਕਦਮ

Ad Position 21
No active advertisement
ਅਜੀਤ ਡੈਸਕ 03-04-2026
• ਆਉਣ ਵਾਲੀਆਂ ਚੋਣਾਂ 'ਚ ਮੋਗਾ ਹਲਕੇ ਤੋਂ ਲੜ ਸਕਦੇ ਹਨ ਚੋਣ
ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਸਮਾਜ ਸੇਵਾ ਦੇ ਕੰਮਾਂ ਨਾਲ ਹੁਣ ਸਿਆਸੀ ਖੇਤਰ ਵਿਚ ਵੀ ਕਦਮ ਰੱਖ ਲਿਆ ਹੈ ਤੇ ਆਉਣ ਵਾਲੀਆਂ ਸਾਲ 2027 ਦੀਆਂ ਚੋਣਾਂ ਵਿਚ ਉਨ੍ਹਾਂ ਵਲੋਂ ਚੋਣ ਲੜੇ ਜਾਣ ਦੇ ਚਰਚੇ ਸ਼ਹਿਰ ਵਿਚ ਪੂਰੀ ਤਰ੍ਹਾਂ ਗਰਮ ਹਨ ਅਤੇ ਉਨ੍ਹਾਂ ਆਪਣੀਆਂ ਸਿਆਸੀ ਸਰਗਰਮੀਆਂ ਵੀ ਵਧਾ ਦਿੱਤੀਆਂ ਹਨ | ਉਨ੍ਹਾਂ ਨੂੰ ਸ਼ਹਿਰ ਵਾਸੀਆਂ ਅਤੇ ਹਲਕੇ ਦੇ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਸ਼ਹਿਰ ਦੇ ਸਿਆਸੀ ਲੋਕ ਸਮਾਜਿਕ ਸੰਸਥਾਵਾਂ ਵੀ ਉਨ੍ਹਾਂ ਦੇ ਹੱਕ ਵਿਚ ਜੁੜਦੀਆਂ ਨਜ਼ਰ ਆ ਰਹੀਆਂ ਹਨ | ਭਾਵੇਂ ਕਿ ਚੇਅਰਮੈਨ ਪ੍ਰਵੀਨ ਗਰਗ ਨੇ ਆਉਣ ਵਾਲੀਆਂ ਚੋਣਾਂ ਵਿਚ ਕਿਸ ਪਾਰਟੀ ਵਲੋਂ ਚੋਣ ਲੜਨੀ ਹੈ ਇਸ ਬਾਰੇ ਉਹ ਚੁੱਪ ਹਨ ਪਰ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਦੱਸਦੀਆਂ ਹਨ ਕਿ ਉਹ ਚੋਣ ਮੈਦਾਨ ਵਿਚ ਜ਼ਰੂਰ ਉੱਤਰਨਗੇ | ਪ੍ਰਵੀਨ ਗਰਗ ਸ਼ਹਿਰ ਤੇ ਮੋਗਾ ਹਲਕੇ ਵਿਚ ਇਕ ਹਰਮਨ ਪਿਆਰੇ ਤੇ ਸਾਫ਼-ਸੁਥਰੇ ਅਕਸ ਕਰ ਕੇ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਵੀ ਇਕ ਸਿਆਸੀ ਪਰਿਵਾਰ ਵਾਲਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਨਿੱਜੀ ਤਜਰਬਾ ਤੇ ਅਨੁਭਵ ਹੈ | ਮੋਗਾ ਦੀ ਧਰਤੀ 'ਤੇ ਉਨ੍ਹਾਂ ਵਲੋਂ ਸਿਆਸੀ ਖ਼ਿੱਤੇ ਵਿਚ ਪੈਰ ਰੱਖਣ 'ਤੇ ਜਦ 'ਅਜੀਤ' ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਲਈ ਲੋਕ ਸੇਵਾ ਵਜੋਂ ਕਦਮ ਰੱਖਿਆ ਹੈ ਕਿਉਂਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਸਿਆਸੀ ਤੌਰ 'ਤੇ ਕੰਮ ਕਰ ਕੇ ਮੋਗਾ ਸ਼ਹਿਰ ਨੂੰ ਵਿਕਾਸ ਦੀਆਂ ਉਹ ਪਰਤਾਂ ਦਿੱਤੀਆਂ ਜਾਣ ਤਾਂ ਕਿ ਮੋਗਾ ਸ਼ਹਿਰ ਪੰਜਾਬ ਦੇ ਨਕਸ਼ੇ 'ਤੇ ਆਪਣੀ ਅਲੱਗ ਪਹਿਚਾਣ ਬਣਾਵੇ ਅਤੇ ਉਹ ਅਜਿਹਾ ਸੰਗਤ ਦੇ ਸਹਿਯੋਗ ਨਾਲ ਹੀ ਕਰ ਪਾਉਣਗੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਉਨ੍ਹਾਂ ਦੇ ਨਾਲ ਹੈ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ 'ਚ ਆਨਲਾਈਨ ਤੇ ਆਫ਼ਲਾਈਨ ਕੋਚਿੰਗ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਚੇਅਰਪਰਸਨ ਬੀਬੀ ਸਰਬਜੀਤ ਕੌਰ ਦਾ ਚੇਅਰਮੈਨ ਬਰਿੰਦਰ ਮਧੇਕੇ ਵਲੋਂ ਸਨਮਾਨ
Ad Position 24