10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮੈਕਰੋ ਗਲੋਬਲ 'ਚ ਆਨਲਾਈਨ ਤੇ ਆਫ਼ਲਾਈਨ ਕੋਚਿੰਗ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ-ਗੁਰਮਿਲਾਪ ਸਿੰਘ ਡੱਲਾ

Ad Position 21
No active advertisement
ਅਜੀਤ ਡੈਸਕ 03-04-2026
ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਆਈਲਟਸ ਤੇ ਪੀ.ਟੀ.ਈ. ਕੋਚਿੰਗ ਦਾ ਖੇਤਰ ਵਿਚ ਤੇਜ਼ੀ ਨਾਲ ਆਪਣੀ ਪਹਿਚਾਣ ਬਣਾ ਰਿਹਾ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ 'ਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਆਈਲਟਸ ਤੇ ਪੀ.ਟੀ.ਈ. ਦੀ ਤਿਆਰੀ ਕਰਵਾਈ ਜਾਂਦੀ ਹੈ ਜਿਸ ਨਾਲ ਵਿਦਿਆਰਥੀ ਵਧੀਆ ਬੈਂਡ ਹਾਸਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੰਸਥਾ 'ਚ ਵਿਦਿਆਰਥੀਆਂ ਦੀ ਅੰਗਰੇਜ਼ੀ ਦੀ ਸਮਝ ਦੇ ਆਧਾਰ 'ਤੇ ਗਰੁੱਪ ਟੈਸਟ ਲਿਆ ਜਾਂਦਾ ਹੈ ਤੇ ਉਸ ਦੇ ਆਧਾਰ 'ਤੇ ਕਲਾਸਾਂ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ | ਅਨੁਭਵੀ ਅਧਿਆਪਕਾਂ ਵਲੋਂ ਰੀਡਿੰਗ, ਰਾਈਟਿੰਗ, ਲਿਸਨਿੰਗ ਤੇ ਸਪੀਕਿੰਗ ਦੀ ਵਿਸਥਾਰ ਨਾਲ ਤਿਆਰੀ ਕਰਵਾਈ ਜਾਂਦੀ ਹੈ | ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਖ਼ਾਸ ਧਿਆਨ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹਾਇਤਾ ਲਈ ਮੈਕਰੋ ਗਲੋਬਲ ਵਲੋਂ ਆਨਲਾਈਨ ਤੇ ਆਫ਼ਲਾਈਨ ਦੋਹਾਂ ਤਰੀਕਿਆਂ ਨਾਲ ਕਲਾਸਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਦੂਰ-ਦੁਰਾਡੇ ਇਲਾਕਿਆਂ ਦੇ ਵਿਦਿਆਰਥੀ ਵੀ ਘਰ ਬੈਠੇ ਤਿਆਰੀ ਕਰ ਸਕਣ | ਇਸ ਤੋਂ ਇਲਾਵਾ ਸੰਸਥਾ ਵਲੋਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ ਤੇ ਵਿਜ਼ਟਰ ਵੀਜ਼ਾ ਸਬੰਧੀ ਵੀ ਮਾਹਿਰ ਸਲਾਹ ਦਿੱਤੀ ਜਾਂਦੀ ਹੈ | ਜੇਕਰ ਕਿਸੇ ਵਿਦਿਆਰਥੀ ਦੀ ਫਾਈਲ ਕਿਸੇ ਹੋਰ ਏਜੰਸੀ ਕੋਲੋਂ ਰਿਜੈਕਟ ਹੋ ਚੁੱਕੀ ਹੈ ਤਾਂ ਉਹ ਆਪਣੇ ਦਸਤਾਵੇਜ਼ਾਂ ਸਮੇਤ ਮੈਕਰੋ ਗਲੋਬਲ ਦਫ਼ਤਰ ਵਿਚ ਮਿਲ ਕੇ ਸਹੀ ਸਲਾਹ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹਰਨੇਕ ਸਿੰਘ ਮੀਨੀਆਂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਰੱਖਿਆ ਸਿਆਸੀ ਖੇਤਰ 'ਚ ਕਦਮ
Ad Position 24