09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹਰਨੇਕ ਸਿੰਘ ਮੀਨੀਆਂ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 03-04-2026
•ਚੰਗੀਆਂ ਸੇਵਾਵਾਂ ਬਦਲੇ ਗੁਰਦੁਆਰਾ ਕਮੇਟੀ ਵਲੋਂ ਪਰਿਵਾਰਕ ਮੈਂਬਰਾਂ ਦਾ ਸਨਮਾਨ
ਬੱਧਨੀ ਕਲਾਂ, 2 ਅਪ੍ਰੈਲ (ਸੰਜੀਵ ਕੋਛੜ)-ਸ਼੍ਰੋ. ਅਕਾਲੀ ਦਲ ਦੇ ਜੁਝਾਰੂ ਆਗੂ ਸਤਵੰਤ ਸਿੰਘ ਸੱਤਾ ਦੇ ਸਤਿਕਾਰਯੋਗ ਪਿਤਾ ਹਰਨੇਕ ਸਿੰਘ ਮੀਨੀਆਂ (ਯੂ.ਐਸ.ਏ., ਮੁਰੱਬਿਆਂ ਵਾਲੇ) ਜੋ ਕਿ ਬੀਤੇ ਦਿਨੀਂ ਸਦੀਂਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਮੀਨੀਆਂ ਵਿਖੇ ਹੋਇਆ | ਗ੍ਰੰਥੀ ਸਿਕੰਦਰ ਸਿੰਘ ਵਲੋਂ ਅਰਦਾਸ, ਭਾਈ ਭੋਲਾ ਸਿੰਘ ਵਲੋਂ ਗੁਰਬਾਣੀ ਦਾ ਜਾਪੁ ਤੇ ਭਾਈ ਰਬਾਬੀ ਮਰਦਾਨੇ ਕੇ ਲੋਪੋ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋ.ਅਕਾਲੀ ਦਲ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਬੀਬੀ ਇੰਦਰਜੀਤ ਕੌਰ ਆਦਿ ਬੁਲਾਰਿਆਂ ਵਲੋਂ ਹਰਨੇਕ ਸਿੰਘ ਮੀਨੀਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਨਿਧੜਕ ਤੇ ਪੱਕੇ ਸਿਪਾਹੀ ਬਣ ਕੇ 25 ਸਾਲ ਪਿੰਡ ਦੇ ਪੰਚ ਵਜੋਂ, ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਤੋਂ ਇਲਾਵਾ ਅਮਰੀਕਾ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਨਾਲ ਨਗਰ ਕੀਰਤਨਾਂ ਦੌਰਾਨ ਪੰਜ ਪਿਆਰਿਆਂ 'ਚ ਨਿਭਾਈਆਂ ਗਈਆਂ ਅਣਥੱਕ ਸੇਵਾਵਾਂ ਤੇ ਲੋਕਾਂ ਨਾਲ ਵਧੀਆ ਤਾਲਮੇਲ ਰੱਖਣ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਦਿੱਤੀ ਗਈ ਵਧੀਆ ਤਾਲੀਮ ਕਰਕੇ ਹੀ ਜਿੱਥੇ ਧੀਆਂ ਤੇ ਭਤੀਜੀਆਂ ਵਿਦੇਸ਼ਾਂ ਦੀ ਧਰਤੀ 'ਤੇ ਨਾਮਣਾ ਖੱਟ ਰਹੀਆਂ ਹਨ ਉੱਥੇ ਹੀ ਪੁੱਤਰ ਸਤਵੰਤ ਸਿੰਘ ਸੱਤਾ ਸਿਆਸੀ ਖੇਤਰ 'ਚ ਮੂਹਰਲੀਆਂ ਸਫ਼ਾ 'ਚ ਰਹਿ ਕੇ ਜਿੱਥੇ ਪਿੰਡ ਦੇ ਸਾਂਝੇ ਕੰਮਾਂ ਨੂੰ ਕਰਵਾਉਣ 'ਚ ਮੋਹਰੀ ਰਹਿੰਦਾ ਹੈ, ਉੱਥੇ ਹੀ ਸਾਰਾ ਪਰਿਵਾਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਮੁਖੀ ਬਾਬਾ ਜ਼ੋਰਾ ਸਿੰਘ ਵਲੋਂ ਦਿੱਤੀ ਸਿੱਖਿਆ ਨੂੰ ਗ੍ਰਹਿਣ ਕਰਦਿਆਂ ਗੁਰੂ ਘਰਾਂ 'ਚ ਆਪਣੀਆਂ ਸੇਵਾਵਾਂ ਨਿਭਾਉਣ ਤੇ ਪਿੱਛੇ ਨਹੀਂ ਹਟਦਾ | ਪ੍ਰਵਾਸੀ ਭਾਰਤੀ ਬੀਬੀ ਇੰਦਰਜੀਤ ਕੌਰ ਨੇ ਬਹੁਤ ਹੀ ਭਾਵੁਕ ਹੁੰਦਿਆਂ ਆਪਣੇ ਪਰਿਵਾਰ ਨੂੰ ਇਕ ਮਾਲਾ 'ਚ ਪਰੋਈ ਰੱਖਣ ਲਈ ਆਪਣੇ ਚਾਚਾ, ਅਤੇ ਭਰਾਵਾਂ ਦਾ ਧੰਨਵਾਦ ਕੀਤਾ | ਗੁਰਦੁਆਰਾ ਕਮੇਟੀ ਵਲੋਂ ਪਰਿਵਾਰਕ ਮੈਂਬਰਾਂ ਵਜੋਂ ਨਿਭਾਈ ਜਾਂਦੀ ਸੇਵਾ ਸਦਕਾ ਉਨ੍ਹਾਂ ਦੀ ਧੀ ਜਗਦੀਪ ਕੌਰ ਅਤੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਸਟੇਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਉਂਦਿਆਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਪਰਿਵਾਰ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਦਾਨ ਵੀ ਦਿੱਤਾ ਗਿਆ | ਇਸ ਮੌਕੇ ਰਾਜਵਿੰਦਰ ਸਿੰਘ ਧਰਮਕੋਟ, ਖਣਮੁੱਖ ਭਾਰਤੀ ਪੱਤੋ, ਰਜਿੰਦਰ ਸਿੰਘ ਡੱਲਾ, ਅਜੀਤਪਾਲ ਸਿੰਘ ਰਣੀਆਂ ਸਾਬਕਾ ਸਰਪੰਚ, ਬਿੰਦਰ ਮਨੀਲਾ, ਹਰਜਿੰਦਰ ਸਿੰਘ ਕੁੱਸਾ, ਨਿਰਮਲ ਸਿੰਘ ਮੀਨੀਆਂ ਮੀਤ ਪ੍ਰਧਾਨ ਬੀ.ਜੇ.ਪੀ., ਸਵਰਨ ਸਿੰਘ ਆਦੀਵਾਲ ਸੀ. ਕਾਂਗਰਸੀ ਆਗੂ, ਡਾ. ਸਵਰਨਜੀਤ ਸਿੰਘ, ਪ੍ਰਦੀਪ ਸਿੰਘ ਢਿੱਲੋਂ, ਰਾਜੂ ਸ਼ਾਂਤ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਗੁਰਜੰਟ ਸਿੰਘ ਰਾਮੂੰਵਾਲਾ, ਹਰਜੀਤ ਸਿੰਘ ਸਰਪੰਚ, ਜਗਸੀਰ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਸਿਮਰਾ ਮਾਨ ਇਕਾਈ ਪ੍ਰਧਾਨ, ਅਤਿੰਦਰ ਸਿੰਘ ਦੀਨਾ, ਪਰਮਜੀਤ ਸਿੰਘ ਨੀਟੂ, ਗਗਨ ਘੁਮਾਣ, ਹਰਭਜਨ ਸਿੰਘ ਕੁੱਸਾ ਬਲਾਕ ਸੰਮਤੀ ਮੈਂਬਰ, ਮੱਖਣ ਸਿੰਘ, ਅਵਤਾਰ ਸਿੰਘ ਤਾਰਾ ਪ੍ਰਧਾਨ, ਬਿੱਕਰ ਸਿੰਘ, ਮੇਜਰ ਸਿੰਘ, ਧਰਮਿੰਦਰ ਸਿੰਘ ਸੋਨੀ, ਮੇਜਰ ਸਿੰਘ, ਸਾਧੂ ਸਿੰਘ, ਪ੍ਰਭਦੀਪ ਸਿੰਘ, ਜਗਤਾਰ ਸਿੰਘ, ਗੁਰਦੇਵ ਸਿੰਘ ਆਦਿ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਕੀਤੇੇ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਗੁਰਦੇਵ ਸਿੰਘ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਮੈਕਰੋ ਗਲੋਬਲ 'ਚ ਆਨਲਾਈਨ ਤੇ ਆਫ਼ਲਾਈਨ ਕੋਚਿੰਗ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ-ਗੁਰਮਿਲਾਪ ਸਿੰਘ ਡੱਲਾ
Ad Position 24