09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿ੍ੰਸੀਪਲ ਗੁਰਦੇਵ ਸਿੰਘ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 03-04-2026
ਬਾਘਾ ਪੁਰਾਣਾ, 2 ਅਪ੍ਰੈਲ (ਟਿੰਕੂ ਕਾਠਪਾਲ)-ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾ ਪੁਰਾਣਾ, ਸੰਸਥਾ ਦੇ ਬਾਨੀ ਦੇ ਸਵ: ਪਿ੍ੰਸੀਪਲ ਗੁਰਦੇਵ ਸਿੰਘ ਦੇ ਅਕਾਲ ਚਲਾਣੇ ਨਾਲ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਸੰਤ ਬਾਬਾ ਗੁਰਮੇਲ ਸਿੰਘ ਜੀ ਲੋਪੋ ਵਾਲੇ ਬਾਘਾ ਪੁਰਾਣਾ ਵਿਖੇ ਆਯੋਜਿਤ ਕੀਤਾ ਗਿਆ | ਇਸ ਮੌਕੇ ਬਲਵੀਰ ਕੌਰ ਮਾਤਾ, ਪਰਮਿੰਦਰ ਕੌਰ ਧਰਮ ਪਤਨੀ, ਐਡਵੋਕੇਟ ਰਾਜਾ ਸਿੰਘ, ਅੰਮਿ੍ਤਪਾਲ ਸਿੰਘ, ਸੰਦੀਪ ਮਹਿਤਾ, ਸੁਧਾ ਮਹਿਤਾ, ਰਘਵੀਰ ਮਹਿਤਾ, ਮੇਜਰ ਸਿੰਘ, ਕੁਲਵੰਤ ਸਿੰਘ ਭਰਾ ਸਮੇਤ ਪਰਿਵਾਰਿਕ ਮੈਂਬਰਾਂ ਨਾਲ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਹਰਜਿੰਦਰਪਾਲ ਸਿੰਘ ਮਾਸਟਰ ਨੇ ਪਿ੍ੰਸੀਪਲ ਗੁਰਦੇਵ ਸਿੰਘ ਦੇ ਜੀਵਨ ਬਾਰੇ ਦੱਸਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ | ਪਰਿਵਾਰ ਵਲੋਂ ਜਥੇਦਾਰ ਤੀਰਥ ਸਿੰਘ ਮਹਲਾ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬਾਘਾ ਪੁਰਾਣਾ ਨੇ ਸਮਾਗਮ ਵਿਚ ਪਹੁੰਚੇ ਸਾਰੇ ਸਨੇਹੀ ਤੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ 'ਚ ਐਡਵੋਕੇਟ ਨਰ ਸਿੰਘ ਬਰਾੜ, ਨਵਦੀਪ ਸਿੰਘ ਬਰਾੜ, ਜਗਦੀਪ ਸਿੰਘ ਬਰਾੜ, ਅਜੇਪਾਲ ਸਿੰਘ, ਕੇਵਲ ਕਿ੍ਸ਼ਨ ਗਰਗ, ਯਸ਼ਪਾਲ ਸਿੰਘ ਸਰਾਂ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਸਰਪੰਚ ਬਲਦੇਵ ਸਿੰਘ ਮਾਣੰੂਕੇ, ਯਾਦਵਿੰਦਰ ਬਾਂਸਲ, ਰਾਜੀਵ ਬਾਂਸਲ, ਰਣਜੀਤ ਸਿੰਘ ਟੀਟੂ ਬਰਾੜ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਪ੍ਰਧਾਨ ਬਲਕਰਨ ਸਿੰਘ ਮਾਣੰੂਕੇ, ਵਿਜੇ ਸ਼ਰਮਾ ਭਾਜਪਾ ਆਗੂ, ਮਨਦੀਪ ਮਾਨ ਕੋਟਲਾ ਚੇਅਰਮੈਨ ਮਾਰਕ ਕਮੇਟੀ, ਪ੍ਰਧਾਨ ਪਵਨ ਗੋਇਲ, ਰਣਜੀਤ ਸਿੰਘ ਝੀਤੇ, ਗੁਰਦਿੱਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਗਰੀਨ ਵਾਲੇ, ਪ੍ਰਦੀਪ ਤਲਵਾੜ, ਦੀਪਕ ਤਲਵਾੜ, ਪਵਨ ਢੰਡ ਸ਼ਹਿਰੀ ਪ੍ਰਧਾਨ, ਬਹਾਦਰ ਸਿੰਘ ਰੋਡੇ, ਐਡਵੋਕੇਟ ਬਲਵੰਤ ਸਿੰਘ ਸ਼ੇਰਾਂ ਵਾਲਾ, ਮਾਸਟਰ ਜਗਰੂਪ ਸਿੰਘ ਰਾਜੇਆਣਾ, ਸੁਖਦੇਵ ਸਿੰਘ ਸੰਗਤਪੁਰਾ, ਅਮਰ ਸਿੰਘ ਰਨੌਤਾ, ਰਾਜਾ ਚੰਨੂਵਾਲਾ, ਪਿ੍ਥੀ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਕੌਂਸਲਰ, ਧਰਮਿੰਦਰ ਸਿੰਘ ਕੌਂਸਲਰ, ਐਡਵੋਕੇਟ ਰਵਿੰਦਰ ਸਿੰਘ ਬਰਾੜ ਪ੍ਰਧਾਨ ਬਾਰ ਕੌਂਸਲ ਬਾਘਾ ਪੁਰਾਣਾ, ਐਡਵੋਕੇਟ ਸਤਨਾਮ ਸਿੰਘ ਧੂੜਕੋਟ, ਰਿਸ਼ੀ ਮਨਚੰਦਾ ਹੈੱਡ ਮਾਸਟਰ ਹਾਈ ਸਕੂਲ ਤਖਾਣਵੱਧ, ਸੁਖਵਿੰਦਰ ਸਿੰਘ ਭਾਈ ਵੀਰ ਸਿੰਘ ਮੈਮੋਰੀਅਲ ਸਕੂਲ ਨੱਥੋਕੇ, ਜਗਜੀਤ ਸਿੰਘ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ, ਮਾਸਟਰ ਸੁਖਮੰਦਰ ਸਿੰਘ, ਸੁਰਿੰਦਰ ਰਾਮ, ਰਾਹੁਲ ਸੋਨੀ, ਦੀਵਾਸ਼ ਤੁਲੀ, ਡਾ. ਹਿਤੇਸ਼ ਗੁਪਤਾ, ਗੁਰਦਰਸ਼ਨ ਸਿੰਘ ਕਾਲੇਕੇ, ਸੁਖਮੰਦਰ ਸਿੰਘ ਉਗੋਕੇ, ਮੁਕੇਸ਼ ਅਰੋੜਾ ਕੋਆਰਡੀਨੇਟਰ ਪੰਜਾਬ ਕੋ ਐਜੂਕੇਸ਼ਨ ਸਕੂਲ, ਸਮੂਹ ਸਟਾਫ਼ ਪੰਜਾਬ ਕੋ ਐਜੂਕੇਸ਼ਨ ਸਕੂਲ, ਸਮੂਹ ਸਟਾਫ਼ ਕਿਡਜ਼ੀ ਸਕੂਲ ਬਾਘਾ ਪੁਰਾਣਾ, ਸਮੂਹ ਸਟਾਫ਼ ਮਾਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੁੱਘਾ ਕਲਾਂ ਦੇ ਸੱਭਿਆਚਾਰਕ ਮੇਲੇ 'ਤੇ ਮਿਸ ਸੁਰਮਨੀ ਤੇ ਦੋਗਾਣਾ ਜੋੜੀ ਗਿੱਲ ਤੇ ਨੀਲਮ ਭਿੰਡਰ ਨੇ ਲਾਈਆਂ ਰੌਣਕਾਂ ਅਗਲੀ ਖ਼ਬਰ ਹਰਨੇਕ ਸਿੰਘ ਮੀਨੀਆਂ ਨੂੰ ਸ਼ਰਧਾਂਜਲੀਆਂ ਭੇਟ
Ad Position 24