09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਵਲੋਂ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-04-2026
ਬੱਧਨੀ ਕਲਾਂ, 2 ਅਪ੍ਰੈਲ (ਸੰਜੀਵ ਕੋਛੜ)-ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਮੇਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੱਧਨੀ ਕਲਾਂ ਵਲੋਂ ਕੈਨੇਡਾ ਦੀ ਧਰਤੀ 'ਤੇ ਰਹਿੰਦਿਆਂ ਹੋਇਆ ਵੀ ਆਪਣੇ ਸ਼ਹਿਰ ਦੀਆਂ ਖੇਡ ਕਲੱਬਾਂ ਨੂੰ ਹਰ ਸਮੇਂ ਦਿੱਤੀ ਜਾਂਦੀ ਮਾਲੀ ਸਹਾਇਤਾ ਤੇ ਸਮਾਜ ਸੇਵੀ ਸੰਸਥਾਵਾਂ ਦੀ ਦਿਲ ਖੋਲ੍ਹ ਕੇ ਕੀਤੀ ਜਾਂਦੀ ਮਦਦ ਨੂੰ ਦੇਖਦਿਆਂ ਉਨ੍ਹਾਂ ਦਾ ਆਪਣੇ ਸ਼ਹਿਰ ਬੱਧਨੀ ਕਲਾਂ ਵਿਖੇ ਪਹੁੰਚਣ 'ਤੇ ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਵਲੋਂ ਹਾਕੀ ਦੀ ਗਰਾਉਂਡ 'ਚ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਮਾਸਟਰ ਹਰਭਗਵਾਨ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਸਦਕਾ ਹੀ ਬੱਧਨੀ ਕਲਾਂ ਦੀ ਹਾਕੀ ਟੀਮ ਅੱਜ ਬੁਲੰਦੀਆਂ ਛੰੂਹਦੀ ਹੋਈ ਸੂਬੇ ਭਰ ਆਪਣਾ ਅਹਿਮ ਸਥਾਨ ਬਣਾ ਚੁੱਕੀ ਹੈ | ਪ੍ਰਧਾਨ ਗੁਰਮੇਲ ਸਿੰਘ ਮੇਲਾ ਨੇ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਹੋਣ ਕਾਰਨ ਭਾਵੇਂ ਆਪਣੇ ਸ਼ਹਿਰ ਆਪਣੇ ਦੇਸ਼ ਤੋਂ ਦੂਰ ਜਾ ਕੇ ਪ੍ਰਦੇਸ਼ਾਂ 'ਚ ਰਹਿਣ ਲੱਗ ਪਏ ਹਾਂ ਪਰ ਉਨ੍ਹਾਂ ਦਾ ਦਿਲ ਤਾਂ ਹਮੇਸ਼ਾ ਹੀ ਆਪਣੀ ਜਨਮ ਭੂਮੀ ਪ੍ਰਤੀ ਧੜਕਦਾ ਰਹਿੰਦਾ ਹੈ, ਉਨ੍ਹਾਂ ਅੱਗੇ ਤੋਂ ਵੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਮਾਸਟਰ ਬਲਰਾਜ ਕੁਮਾਰ ਸ਼ਰਮਾ, ਲੈਕਚਰਾਰ ਧਰਮਿੰਦਰ ਸਿੰਘ, ਮਾਸਟਰ ਵੰਸ਼ਦੀਪ ਸਿੰਘ ਰੋਮੀ, ਜਗਰਾਜ ਸਿੰਘ ਜ਼ਾਜੀ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਮਨਵੀਰ ਸਿੰਘ ਲਿਖਾਰੀ, ਸ੍ਰੀ ਰਾਮ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟਰ ਵਰਿੰਦਰ ਸਿੰਘ ਗਿੱਲ ਨੇ ਵਕੀਲਾਂ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ
Ad Position 24