09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ

Ad Position 21
No active advertisement
ਅਜੀਤ ਡੈਸਕ 03-04-2026
ਸਮਾਲਸਰ, 2 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਇੱਥੇ ਕੋਠੇ ਸੰਗਤਸਰ ਸਮਾਲਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਇਕੱਠੇ ਹੋਏ ਸਮਾਲਸਰ, ਮੱਲ ਕੇ, ਪੰਜ ਗਰਾਈ ਖ਼ੁਰਦ, ਸੇਖਾ ਕਲਾਂ, ਸੇਖਾ ਖ਼ੁਰਦ ਆਦਿ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਤੇ ਆਮ ਲੋਕਾਂ ਨੂੰ ਸਿਹਤ ਕੇਂਦਰ ਸਮਾਲਸਰ ਦੇ ਸਟਾਫ਼ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਬਾਰੇ ਜਾਗਰੂਕ ਸੈਮੀਨਾਰ ਲਾਇਆ ਗਿਆ | ਇਸ ਮੌਕੇ ਪਰਿਵਰਤਨ ਟਰੱਸਟ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਸ਼ੀਲ ਸ਼ਰਮਾ ਨੇ ਆਸ਼ਾ ਵਰਕਰਾਂ, ਕਮਿਊਨਿਟੀ ਸਿਹਤ ਅਫ਼ਸਰਾਂ ਸਮੇਤ ਸਟਾਫ਼ ਦੇ ਸਮੂਹ ਦੀ ਹਾਜ਼ਰੀ ਵਿਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਜ਼ਿਲ੍ਹਾ ਕੋਆਰਡੀਨੇਟਰ ਸੁਸ਼ੀਲ ਸ਼ਰਮਾ ਨੇ ਸਰਪੰਚ ਦਵਿੰਦਰਪਾਲ ਸਿੰਘ ਰਾਜਾ, ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਸਮਾਲਸਰ ਸਮਾਜ ਸੇਵਾ ਸੰਮਤੀ ਸਮਾਲਸਰ ਦੇ ਸਾਰੇ ਵਰਕਰਾਂ, ਸਰਪੰਚ ਜਸਪ੍ਰੀਤ ਕੌਰ ਬਰਾੜ, ਦੀਪਕ ਅਰੋੜਾ, ਸਰਪੰਚ ਕੁਲਜੀਤ ਸਿੰਘ ਕਿੰਗ ਆਦਿ ਦੀ ਹਾਜ਼ਰੀ ਵਿਚ ਨੌਜਵਾਨ ਪੀੜੀ ਦੇ ਨਸ਼ੇ ਪ੍ਰਤੀ ਝੁਕਾਅ ਬਾਰੇ ਚਿੰਤਾ ਪ੍ਰਗਟ ਕੀਤੀ | ਸਰਪੰਚ ਦਵਿੰਦਰਪਾਲ ਸਿੰਘ ਤੇ ਹਾਜ਼ਰ ਹੋਰ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਯਤਨ ਕਰਨਗੇ | ਇਸ ਮੌਕੇ ਸਿਹਤ ਕੇਂਦਰ ਸਮਾਲਸਰ ਦੀ ਟੀਮ ਵਿਚ ਮੰਜੂ ਰਾਣੀ ਕਮਿਊਨਿਟੀ ਫੈਸੀਲੇਟਰ, ਵੀਰਪਾਲ ਕੌਰ, ਕੇਵਲ ਸਿੰਘ, ਨਰਿੰਦਰ ਕੌਰ, ਨਿੰਦਰਪਾਲ ਕੌਰ (ਆਸ਼ਾ ਵਰਕਰ) ਅਮਰਜੀਤ ਕੌਰ ਐਲ.ਐਚ. ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਵਲੋਂ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਸਨਮਾਨਿਤ ਅਗਲੀ ਖ਼ਬਰ ਚੁੱਘਾ ਕਲਾਂ ਦੇ ਸੱਭਿਆਚਾਰਕ ਮੇਲੇ 'ਤੇ ਮਿਸ ਸੁਰਮਨੀ ਤੇ ਦੋਗਾਣਾ ਜੋੜੀ ਗਿੱਲ ਤੇ ਨੀਲਮ ਭਿੰਡਰ ਨੇ ਲਾਈਆਂ ਰੌਣਕਾਂ
Ad Position 24