ਮੋਗਾ, 2 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਬੀਤੇ ਤਿੰਨ ਵਾਰ ਤੋਂ ਸੈਨੇਟ ਮੈਂਬਰ ਚਲੇ ਆ ਰਹੇ ਅਬੋਹਰ ਤੋਂ ਵਰਿੰਦਰ ਸਿੰਘ ਗਿੱਲ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਸ ਸਾਲ ਸਤੰਬਰ ਮਹੀਨੇ ਵਿਚ ਹੋਣ ਵਾਲੀਆਂ ਆਗਾਮੀ ਚੋਣਾਂ 'ਚ ਮਾਲਵੇ ਦੇ ਮਜ਼ਦੂਰ ਆਗੂ ਦੇ ਜ਼ਿਲ੍ਹਾ ਮੋਗਾ ਕਚਹਿਰੀਆਂ ਵਿਚ ਸਥਿਤ ਉਨ੍ਹਾਂ ਦੇ ਦਫ਼ਤਰ ਵਿਚ ਸਾਥੀਆਂ ਨਾਲ ਪੁੱਜੇ | ਵਰਿੰਦਰ ਸਿੰਘ ਨਾਲ ਦਸਮੇਸ਼ ਕਾਲਜ ਬਾਦਲ ਦੇ ਪਿ੍ੰਸੀਪਲ ਐਸ.ਐਸ. ਸੰਘਾ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਵੀ ਪਹੁੰਚੇ ਸਨ | ਵਰਿੰਦਰ ਸਿੰਘ ਗਿੱਲ ਦੇ ਮੋਗਾ ਦੌਰਾ ਦੀ ਅਗਵਾਈ ਖੱਤਰੀ ਸਭਾ ਦੇ ਪ੍ਰਧਾਨ ਅਤੇ ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਦੇ ਸਾਬਕਾ ਪਿ੍ੰਸੀਪਲ ਡਾਕਟਰ ਐਮ.ਐਲ.ਜੈਦਕਾ, ਸਰਬਜੀਤ ਮੈਂਗੀ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਸ਼ਰਮਾ ਐਡਵੋਕੇਟ ਅਤੇ ਰਮੇਸ਼ ਗਰੋਵਰ ਐਡਵੋਕੇਟ ਨੇ ਕੀਤੀ | ਇਸ ਮੌਕੇ ਵਿਜੇ ਧੀਰ ਤੇ ਵਕੀਲਾਂ ਨੇ ਵਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਸਰਬਜੀਤ ਸਿੰਘ ਸੰਘਾ, ਸਰਬਜੀਤ ਸਿੰਘ ਤੂਰ ਨੂੰ ਬੁੱਕਾ ਤੇ ਲੋਈਆਂ ਦੇ ਕੇ ਸਵਾਗਤ ਕੀਤਾ | ਇਸ ਮੌਕੇ ਵਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਪੇਂਡੂ ਤੇ ਬਾਰਡਰ ਏਰੀਆ ਦੇ ਵਿਦਿਆਰਥੀਆਂ ਲਈ ਵਾਧੂ ਸੀਟਾਂ ਨਿਰਧਾਰਿਤ ਕਰਾਉਣੀਆਂ ਮੇਰੇ ਸੰਘਰਸ਼ ਦਾ ਸਿੱਟਾ ਹੈ | ਇਸ ਮੌਕੇ ਪਵਨ ਸ਼ਰਮਾ ਐਡਵੋਕੇਟ, ਰਮੇਸ਼ ਗਰੋਵਰ ਐਡਵੋਕੇਟ, ਕੇਵਿਨ ਐਡਵੋਕੇਟ, ਸੁਭਦੀਪ ਕੌਰ ਐਡਵੋਕੇਟ, ਪੂਜਾ ਐਡਵੋਕੇਟ, ਮਨਿੰਦਰ ਸਿੰਘ ਐਡਵੋਕੇਟ, ਕੇਤਨ ਸੂਦ ਐਡਵੋਕੇਟ, ਅਦਿੱਤਿਆ ਗਰੋਵਰ ਐਡਵੋਕੇਟ ਹਾਜ਼ਰ ਸਨ |