09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
•ਯੂਨਾਈਟਿਡ ਅਕਾਲੀ ਦਲ ਮੋਗਾ ਜ਼ਿਲ੍ਹੇ ਦੀਆਂ ਚਾਰੇ ਸੀਟਾਂ ਤੋਂ ਚੋਣ ਲੜ ਕੇ 2027 ਵਿਚ ਪੰਥਕ ਸਰਕਾਰ ਬਣਾਈ ਜਾਵੇਗੀ-ਜਥੇਦਾਰ ਰਣਸੀਂਹ
ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਖ਼ਾਲਸੇ ਦੀ ਜਨਮ ਭੂਮੀ ਹੈ | ਯੂਨਾਈਟਿਡ ਅਕਾਲੀ ਦਲ ਮੋਗਾ ਜ਼ਿਲ੍ਹੇ ਤੋਂ ਮੁਹਿੰਮ ਸ਼ੁਰੂ ਕਰਕੇ ਸਾਰੇ ਪੰਜਾਬ 'ਚ ਚੰਗੇ ਅਕਸ ਵਾਲੇ ਉਮੀਦਵਾਰ 2027 ਵਿਚ ਚੋਣ ਮੈਦਾਨ ਵਿਚ ਉਤਾਰ ਕੇ ਪੰਜਾਬ ਵਿਚ ਚੰਗੀ ਪੰਥਕ ਸਰਕਾਰ ਬਣਾਏਗਾ | ਥੋੜ੍ਹੇ ਸਮੇਂ 'ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ | ਇਸੇ ਮੁਹਿੰਮ ਤਹਿਤ 8 ਅਪ੍ਰੈਲ ਨੂੰ ਮੋਗਾ ਹਲਕੇ ਦੇ ਵਰਕਰਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਮਾਤਾ ਦਮੋਦਰੀ ਸਾਹਿਬ ਡਰੋਲੀ ਭਾਈ ਵਿਖੇ ਕੀਤੀ ਜਾਵੇਗੀ | ਪਾਰਟੀ ਵਲੋਂ ਸੰਯੁਕਤ ਰਾਸ਼ਟਰ ਦੀ ਕਾਨੂੰਨੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਅਮਰੀਕਾ ਦੀ ਸੰਸਾਰ ਵਿਚ ਹੈਾਕੜਬਾਜ਼ੀ ਰੋਕੀ ਜਾਵੇ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭਾਈ, ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਜਗਸੀਰ ਸਿੰਘ ਡਾਲਾ, ਅਜੀਤ ਸਿੰਘ ਸਰਪੰਚ ਕੋਰੇਵਾਲਾ, ਗੁਰਲਾਭ ਸਿੰਘ ਧਰਮਕੋਟ, ਹਰਪ੍ਰੀਤ ਸਿੰਘ ਧੱਲੇਕੇ, ਬੇਅੰਤ ਸਿੰਘ ਸੇਖਾ ਕਲਾਂ, ਕਰਤਾਰ ਸਿੰਘ ਧਰਮਕੋਟ, ਹਰਜਿੰਦਰ ਸਿੰਘ ਡਾਲਾ, ਜਥੇਦਾਰ ਗੁਰਮੇਲ ਸਿੰਘ ਹੇਰਾਂ, ਦਰਸ਼ਨ ਸਿੰਘ ਦੌਧਰ, ਨੈਬ ਸਿੰਘ ਤਖਾਣਵੱਧ, ਜਥੇਦਾਰ ਬੂਟਾ ਸਿੰਘ ਧੱਲੇਕੇ, ਜਥੇਦਾਰ ਗੁਰਦੇਵ ਸਿੰਘ, ਬਲਵੰਤ ਸਿੰਘ ਕੈਲਾ, ਗੁਰਦੇਵ ਸਿੰਘ ਘਾਰੂ ਮੋਗਾ, ਅਮਰ ਸਿੰਘ ਚੂਹੜਚੱਕ, ਗੁਰਚਰਨ ਸਿੰਘ ਕਾਲੀਏ ਵਾਲਾ, ਜਥੇਦਾਰ ਗੁਰਮੇਲ ਸਿੰਘ ਕਪੂਰੇ, ਭਜਨ ਸਿੰਘ ਕਾਲੇਕੇ, ਗੁਰਚਰਨ ਸਿੰਘ ਬਾਘਾ ਪੁਰਾਣਾ, ਗਿਆਨੀ ਹਰਪ੍ਰੀਤ ਸਿੰਘ ਡਾਲਾ, ਜਗਜੀਤ ਸਿੰਘ ਡਾਲਾ, ਮਾਸਟਰ ਸੁਖਚੈਨ ਸਿੰਘ ਸੇਖਾ ਖ਼ੁਰਦ, ਮਾਸਟਰ ਗੁਰਜੰਟ ਸਿੰਘ ਨੰਗਲ, ਕੇਵਲ ਸਿੰਘ ਰੋਡੇ, ਲਖਬੀਰ ਸਿੰਘ ਰੋਡੇ, ਬਰਿਆਮ ਸਿੰਘ ਧੱਲੇਕੇ, ਬਲਕਾਰ ਸਿੰਘ ਮੋਗਾ, ਗਿਆਨੀ ਭੁਪਿੰਦਰ ਸਿੰਘ ਮੋਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟਰ ਵਰਿੰਦਰ ਸਿੰਘ ਗਿੱਲ ਨੇ ਵਕੀਲਾਂ ਨਾਲ ਮੁਲਾਕਾਤ ਕੀਤੀ
Ad Position 24